22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪਿੰਡ ਮਾਹਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ <br/>

ਅਜੀਤ ਡੈਸਕ 21-01-2026
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਮਾਹਲ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ ਗਈ | ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਪਿੰਡ ਮਾਹਲ ਵਿਖੇ ਸ਼ਾਮ ਸਮੇਂ ਕਿਸੇ ਵਿਅਕਤੀ ਨੇ 6 ਅੰਗ ਪਾੜ ਕੇ ਖਿਲਾਰ ਦਿੱਤੇ ¢ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਪਤਾ ਉਦੋਂ ਲੱਗਾ ਜਦੋਂ ਸੰਗਤ ਸ਼ਾਮ ਸਮੇਂ ਮੱਥਾ ਟੇਕਣ ਆਈ ¢ ਇਸ ਉਪਰੰਤ ਪਤਾ ਲੱਗਣ 'ਤੇ ਤੁਰੰਤ ਪੰਚਾਇਤ ਮੈਂਬਰ ਪੁੱਜੇ ¢ ਪੁਲਿਸ ਵੀ ਮੌਕੇ 'ਤੇ ਪੁੱਜ ਗਈ ¢ ਸੀ.ਸੀ.ਟੀ.ਵੀ. ਕੈਮਰੇ ਕੁੱਝ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ¢ ਪਰ ਪੁਲਿਸ ਪਿੰਡ ਦੇ ਹੋਰ ਸੀ.ਸੀ.ਟੀ.ਵੀ. ਕੈਮਰੇ ਖੰਘਾਲ ਰਹੀ ਹੈ ¢ ਇਸ ਸਬੰਧੀ ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਸਬੰਧੀ ਦੋ ਧਿਰਾਂ ਵਿਚ ਕੁੱਝ ਦਿਨ ਪਹਿਲਾਂ ਝਗੜਾ ਹੋਇਆ ਸੀ ¢ ਪਿੰਡ ਮਾਹਲ ਵਿਖੇ ਹੋਈ ਬੇਅਦਬੀ ਕਾਰਨ ਸੰਗਤ ਵਿਚ ਰੋਸ ਫੈਲ ਗਿਆ ਹੈ ¢ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਮੌਕੇ 'ਤੇ ਪੁੱਜੇ ¢ ਡੀ.ਐਸ.ਪੀ. ਫਿਲੌਰ ਭਰਤ ਮਸੀਹ ਨੇ ਦੇਰ ਰਾਤ ਦੱਸਿਆ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਹੋ ਗਈ ਹੈ ਤੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਦੀ ਸੰਪਤੀ ਦੀ ਨਿਲਾਮੀ ਸ਼ਾਸਨ ਨਹੀਂ, ਆਰਥਿਕ ਤਬਾਹੀ ਹੈ-ਬਾਜਵਾ <br/> ਅਗਲੀ ਖ਼ਬਰ ਕਸ਼ਮੀਰੀ ਪੰਡਤਾਂ ਤੋਂ ਬਿਨਾਂ ਵਾਦੀ ਅਧੂਰੀ, ਲੋਕ ਵਾਪਸੀ ਦੀ ਕਰ ਰਹੇ ਨੇ ਉਡੀਕ-ਮਹਿਬੂਬਾ ਮੁਫ਼ਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।