ਜੰਮੂ, 20 ਜਨਵਰੀ (ਪੀ.ਟੀ.ਆਈ.) ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਕਸ਼ਮੀਰ ਕਸ਼ਮੀਰੀ ਪੰਡਤਾਂ ਤੋਂ ਬਿਨਾਂ ਅਧੂਰਾ ਹੈ ਅਤੇ ਵਾਦੀ ਦੇ ਲੋਕ ਉਨ੍ਹਾਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ¢ਸਾਬਕਾ ਮੁੱਖ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਕਸ਼ਮੀਰੀ ਪੰਡਤਾਂ ਲਈ ਦੋ ਵਿਧਾਨ ਸਭਾ ਸੀਟਾਂ ਰਾਖਵੀਆਂ ਰੱਖਣਾ ਬਿਹਤਰ ਹੋਵੇਗਾ¢ਮਹਿਬੂਬਾ ਨੇ ਇੱਥੇ ਗਾਂਧੀ ਨਗਰ ਵਿੱਚ ਪੀ.ਡੀ.ਪੀ. ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਕਿਹਾ, 'ਕਸ਼ਮੀਰੀ ਪੰਡਤਾਂ ਨੂੰ ਆਪਣਾ ਫੈਸਲਾ ਖੁਦ ਲੈਣਾ ਚਾਹੀਦਾ ਹੈ¢ ਅਸੀਂ ਉਨ੍ਹਾਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿਉਂਕਿ ਵਾਦੀ ਉਨ੍ਹਾਂ ਤੋਂ ਬਿਨਾਂ ਅਧੂਰੀ ਹੈ¢'ਉਹ ਕਸ਼ਮੀਰੀ ਪੰਡਤਾਂ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੀ ਸਨ, ਜਿਨ੍ਹਾਂ ਨੇ 16 ਜਨਵਰੀ ਨੂੰ 36 ਸਾਲ ਦੀ ਜਲਾਵਤਨੀ ਪੂਰੀ ਕੀਤੀ ਅਤੇ ਪਿਛਲੇ ਦੋ ਦਿਨਾਂ ਤੋਂ ਆਪਣੀ ਵਾਪਸੀ ਅਤੇ ਪੁਨਰਵਾਸ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ¢ਪੀ.ਡੀ.ਪੀ. ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਭਾਈਚਾਰੇ ਦੇ ਦੋ ਮੈਂਬਰਾਂ ਨੂੰ ਵਿਧਾਨ ਸਭਾ ਵਿੱਚ ਨਾਮਜ਼ਦ ਕਰਨ ਦੀ ਬਜਾਏ, ਸੀਟਾਂ ਉਨ੍ਹਾਂ ਲਈ ਰਾਖਵੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ¢ਉਨ੍ਹਾਂ ਨੇ ਕਿਹਾ, 'ਉਨ੍ਹਾਂ ਨੂੰ ਚੋਣਾਂ ਲੜਨ ਦਿਓ¢ ਉਹ ਵੋਟਾਂ ਮੰਗਣਗੇ ਅਤੇ ਮੁਸਲਮਾਨ ਉਨ੍ਹਾਂ ਨੂੰ ਵੋਟ ਪਾਉਣਗੇ¢ ਇਸ ਤਰ੍ਹਾਂ ਭਾਈਚਾਰੇ ਇਕੱਠੇ ਹੋਣਗੇ |' ਮਹਿਬੂਬਾ ਨੇ ਮੁੰਬਈ ਜਾਂ ਹੋਰ ਕਿਤੇ ਤੋਂ ਕਿਸੇ ਨੂੰ ਵਿਧਾਨ ਸਭਾ ਵਿੱਚ ਨਾਮਜ਼ਦ ਕਰਨ ਦੇ ਫਾਇਦੇ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਜਿਹਾ ਕਦਮ ਨਾ ਤਾਂ ਅਸਲ ਵਿੱਚ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੈ ਅਤੇ ਨਾ ਹੀ ਲਾਭ ਪਹੁੰਚਾਉਂਦਾ ਹੈ¢ਉਨ੍ਹਾਂ ਨੇ ਕਿਹਾ, 'ਉਹ ਸਾਡੇ ਭਰਾ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਨਮਾਨ ਨਾਲ ਵਾਪਸ ਆਉਣ ਅਤੇ ਸਾਡੇ ਨਾਲ ਰਹਿਣ ਤਾਂ ਜੋ ਕਸ਼ਮੀਰ ਪੂਰਾ ਹੋ ਸਕੇ¢'
ਕਸ਼ਮੀਰੀ ਪੰਡਤਾਂ ਤੋਂ ਬਿਨਾਂ ਵਾਦੀ ਅਧੂਰੀ, ਲੋਕ ਵਾਪਸੀ ਦੀ ਕਰ ਰਹੇ ਨੇ ਉਡੀਕ-ਮਹਿਬੂਬਾ ਮੁਫ਼ਤੀ <br/>
ਅਜੀਤ ਡੈਸਕ
21-01-2026