22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 21-01-2026
ਨਡਾਲਾ, 20 ਜਨਵਰੀ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਦੀ ਇਕ ਮੀਟਿੰਗ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਖ਼ਜ਼ਾਨਚੀ ਬਲਵਿੰਦਰ ਸਿੰਘ, ਜ਼ੋਨ ਸੰਗਠਿਤ ਸਕੱਤਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦਫ਼ਤਰ ਨਡਾਲਾ ਵਿਖੇ ਐੱਸ. ਡੀ. ਓ. ਨਡਾਲਾ ਨਵਦੀਪ ਸਮਰਾ ਨਾਲ ਹੋਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਨਾਲ ਸੰਬੰਧਿਤ ਕਈ ਮੰਗਾ ਸਨ, ਜਿਨ੍ਹਾਂ ਵਿਚ ਬਾਦਸ਼ਾਹਪੁਰ ਕਾਲੋਨੀ ਇਬਰਾਹੀਮਵਾਲ ਵਿਖੇ ਨੀਵੀਂਆਂ ਤਾਰਾਂ ਨੂੰ ਉੱਚਾ ਕਰਨਾ, ਬਿਜਲੀ ਘਰ ਵਿਚ ਟਰਾਂਸਫ਼ਾਰਮਰ ਨੂੰ ਲੈ ਕੇ ਆਉਣ ਲਈ ਗੱਡੀ ਦਾ ਪ੍ਰਬੰਧ ਕਰਨਾ, ਖਪਤਕਾਰਾਂ ਨੂੰ ਜੁਰਮਾਨੇ ਤੇ ਤੰਗ ਪਰੇਸ਼ਾਨ ਕਰਨ ਸੰਬੰਧੀ, ਪਿੰਡਾਂ ਵਿਚ ਜ਼ਮੀਨ 'ਤੇ ਪਾਈਆਂ ਤਾਰਾਂ ਤੇ ਨਵੇਂ ਬਕਸੇ ਲਗਾਉਣ ਸੰਬੰਧੀ, ਨਵੇਂ ਸਮਾਰਟ ਮੀਟਰਾਂ ਨੂੰ ਨਾ ਲਗਾਉਣਾ ਸੰਬੰਧੀ ਮੰਗਾ ਤੇ ਗੱਲਬਾਤ ਹੋਈ ਤੇ ਸਾਰੀਆਂ ਹੀ ਮੰਗਾ ਤੇ ਪ੍ਰਸ਼ਾਸਨ ਵੱਲੋਂ ਸਹਿਮਤੀ ਦਿੱਤੀ ਗਈ ਕਿ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜੇ ਪ੍ਰਸ਼ਾਸਨ ਵਲੋਂ ਇੰਨਾ ਮੰਗਾ ਨੂੰ ਪੂਰਾ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੀ ਤਿਆਰੀ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਤੇ ਜ਼ੋਨ ਆਗੂ ਰਣਜੀਤ ਸਿੰਘ, ਜ਼ੋਨ ਆਗੂ ਗੁਰਵਿੰਦਰ ਸਿੰਘ, ਜ਼ੋਨ ਆਗੂ ਜਸਵੰਤ ਸਿੰਘ, ਪ੍ਰਧਾਨ ਹਰਬੰਸ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਕਸ਼ਮੀਰੀ ਪੰਡਤਾਂ ਤੋਂ ਬਿਨਾਂ ਵਾਦੀ ਅਧੂਰੀ, ਲੋਕ ਵਾਪਸੀ ਦੀ ਕਰ ਰਹੇ ਨੇ ਉਡੀਕ-ਮਹਿਬੂਬਾ ਮੁਫ਼ਤੀ <br/> ਅਗਲੀ ਖ਼ਬਰ ਨੰਬਰਦਾਰ ਯੂਨੀਅਨ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।