22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪੰਜਾਬ ਦੀ ਸੰਪਤੀ ਦੀ ਨਿਲਾਮੀ ਸ਼ਾਸਨ ਨਹੀਂ, ਆਰਥਿਕ ਤਬਾਹੀ ਹੈ-ਬਾਜਵਾ <br/>

ਅਜੀਤ ਡੈਸਕ 21-01-2026

ਚੰਡੀਗੜ੍ਹ, 20 ਜਨਵਰੀ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਰਾਜ ਦੀਆਂ ਪ੍ਰਮੁੱਖ ਸਰਕਾਰੀ ਸੰਪਤੀਆਂ ਨੂੰ ਨਿਲਾਮ ਕਰਕੇ ਵਿੱਤੀ ਘਾਟ ਪੂਰੀ ਕਰਨ ਦੇ ਫ਼ੈਸਲੇ ਨੂੰ ਲੈ ਕੇ ਤਿੱਖਾ ਹਮਲਾ ਕੀਤਾ ¢ ਉਨ੍ਹਾਂ ਇਸ ਕਦਮ ਨੂੰ 'ਸ਼ਾਸਨ ਦੇ ਨਾਂਅ 'ਚ ਆਰਥਿਕ ਤਬਾਹੀ' ਕਰਾਰ ਦਿੱਤਾ ¢ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਵਲੋਂ ਸੰਪਤੀਆਂ ਵੇਚ ਕੇ ਸਰੋਤ ਇਕੱਠੇ ਕਰਨ ਦੀ ਨੀਤੀ ਨਾਲ ਗੈਰ-ਟੈਕਸ ਆਮਦਨ ਵਿਚ ਬਹੁਤ ਵਾਧਾ ਹੋਇਆ ਹੈ | ਅਪ੍ਰੈਲ ਤੋਂ ਦਸੰਬਰ 2025 ਤੱਕ ਦੇ ਅੰਕੜਿਆਂ ਮੁਤਾਬਕ ਗੈਰ-ਟੈਕਸ ਆਮਦਨ 12,761.45 ਕਰੋੜ ਰੁਪਏ ਰਹੀ, ਜੋ 2025-26 ਲਈ ਨਿਰਧਾਰਤ 12,210.57 ਕਰੋੜ ਰੁਪਏ ਤੋਂ ਕਾਫ਼ੀ ਵੱਧ ਹੈ¢ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਖਣਨ ਤੋਂ ਸਾਲਾਨਾ 20,000 ਕਰੋੜ ਅਤੇ ਭਿ੍ਸ਼ਟਾਚਾਰ ਖਤਮ ਕਰਕੇ 34,000 ਕਰੋੜ ਰੁਪਏ ਇਕੱਠੇ ਕਰਨ ਦੇ ਵਾਅਦੇ ਕੀਤੇ ਸਨ¢ ਉਹ ਵੱਡੇ ਵਾਅਦੇ ਪੂਰੇ ਕਰਨ ਦੀ ਬਜਾਇ ਸਰਕਾਰ ਪੰਜਾਬ ਨੂੰ ਟੁਕੜੇ-ਟੁਕੜੇ ਕਰਕੇ ਵੇਚ ਰਹੀ ਹੈ¢ ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦੇ ਹੋਏ ਸੰਪਤੀਆਂ ਦੀ ਨਿਲਾਮੀ ਰਾਹੀਂ ਇਕੱਠੇ ਕੀਤੇ ਗਏ ਫੰਡਾਂ ਦੀ ਵਰਤੋਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ¢ ਉਨ੍ਹਾਂ ਕਿਹਾ ਕਿ ਇਹ ਪੈਸਾ ਕਿੱਥੇ ਗਿਆ? ਜ਼ਮੀਨ 'ਤੇ ਕੋਈ ਦਿੱਖਣਯੋਗ ਵਿਕਾਸ ਕਿਉਂ ਨਹੀਂ ਹੈ? ਪੰਜਾਬੀਆਂ ਨੂੰ ਪ੍ਰਚਾਰ ਨਹੀਂ, ਸਪਸ਼ਟ ਜਵਾਬ ਚਾਹੀਦੇ ਹਨ |

ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ <br/> ਅਗਲੀ ਖ਼ਬਰ ਪਿੰਡ ਮਾਹਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।