19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਿੱਦਿਅਕ ਮੁਕਾਬਲਿਆਂ ਦੇ ਅੱਵਲ ਬੱਚੇ ਸਨਮਾਨਿਤ

ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਵੱਖ-ਵੱਖ ਸਰਕਾਰੀ ਪ੍ਰਇਮਰੀ ਸਕੂਲਾਂ ਦੇ ਬੱਚਿਆਂ ਦੇ ਹੋਏ ਵਿਦਿਅਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ-2 ਬਰਗਾੜੀ ਦੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸ ਸਕੂਲ ਦੀ ਦਿਵਜੋਤ ਕੌਰ ਨੇ ਚਿਤਰਕਲਾ ਵਿਚ ਪਹਿਲਾ, ਜੈਸਮੀਨ ਕੌਰ ਨੇ ਕਹਾਣੀ ਸੁਣਾਉਣ ਵਿਚ ਦੂਸਰਾ, ਹਰਲੀਨ ਕੌਰ ਨੇ ਭਾਸ਼ਣ ਦੇਣ ਵਿਚ ਦੂਸਰਾ, ਸੁਖਮਨੀ ਕੌਰ ਨੇ ਲੋਕ ਗੀਤ ਵਿਚ ਪਹਿਲਾ, ਮਾਹੀ ਕੌਰ, ਮਨਰਾਜ ਕੌਰ ਨੇ ਕਵਿਤਾ ਵਿਚ ਪਹਿਲਾ, ਜੈਸਮੀਨ ਕੌਰ ਨੇ ਬਾਲ ਗੀਤ ਵਿਚ ਪਹਿਲਾ, ਖੁਸ਼ੀ ਕੌਰ ਨੇ ਜਾਣ ਪਹਿਚਾਣ ਵਿਚ ਦੂਸਰਾ, ਹੈਸ਼ਪ੍ਰੀਤ ਸਿੰਘ ਨੇ ਫੈਂਸੀ ਡਰਿਸ ਵਿਚ ਪਹਿਲਾ, ਸੁਖਮਨ ਸਿੰਘ ਸੰਧੂ ਨੇ ਅੰਗਰੇਜੀ ਸੁੰਦਰ ਲਿਖਾਈ ਵਿਚ ਦੂਸਰਾ, ਮਨਪ੍ਰੀਤ ਸਿੰਘ ਨੇ ਪੰਜਾਬੀ ਸੁੰਦਰ ਲਿਖਾਈ ਵਿਚ ਪਹਿਲਾ, ਗੁਰਜੋਤ ਕੌਰ ਨੇ ਅੰਗਰੇਜੀ ਸੁੰਦਰ ਲਿਖਾਈ ਵਿਚ ਪਹਿਲਾ, ਜੈਸਮੀਨ ਕੌਰ, ਤਨਵੀਰ ਸਿੰਘ, ਸੋਹਲਪ੍ਰੀਤ ਕੌਰ ਨੇ ਆਮ ਗਿਆਨ ਵਿਚ ਪਹਿਲਾ, ਜਗਨੂਰ ਕੌਰ, ਗੁਰਨੂਰ ਸਿੰਘ ਨੇ ਪਹਾੜੇ ਸੁਣਾਉਣ ਵਿਚ ਪਹਿਲਾ ਸਥਾਨ ਹਾਸਿਲ ਕੀਤਾ।

ਅਜੀਤ ਡੈਸਕ 20-11-2026
ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਵੱਖ-ਵੱਖ ਸਰਕਾਰੀ ਪ੍ਰਇਮਰੀ ਸਕੂਲਾਂ ਦੇ ਬੱਚਿਆਂ ਦੇ ਹੋਏ ਵਿਦਿਅਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ-2 ਬਰਗਾੜੀ ਦੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸ ਸਕੂਲ ਦੀ ਦਿਵਜੋਤ ਕੌਰ ਨੇ ਚਿਤਰਕਲਾ ਵਿਚ ਪਹਿਲਾ, ਜੈਸਮੀਨ ਕੌਰ ਨੇ ਕਹਾਣੀ ਸੁਣਾਉਣ ਵਿਚ ਦੂਸਰਾ, ਹਰਲੀਨ ਕੌਰ ਨੇ ਭਾਸ਼ਣ ਦੇਣ ਵਿਚ ਦੂਸਰਾ, ਸੁਖਮਨੀ ਕੌਰ ਨੇ ਲੋਕ ਗੀਤ ਵਿਚ ਪਹਿਲਾ, ਮਾਹੀ ਕੌਰ, ਮਨਰਾਜ ਕੌਰ ਨੇ ਕਵਿਤਾ ਵਿਚ ਪਹਿਲਾ, ਜੈਸਮੀਨ ਕੌਰ ਨੇ ਬਾਲ ਗੀਤ ਵਿਚ ਪਹਿਲਾ, ਖੁਸ਼ੀ ਕੌਰ ਨੇ ਜਾਣ ਪਹਿਚਾਣ ਵਿਚ ਦੂਸਰਾ, ਹੈਸ਼ਪ੍ਰੀਤ ਸਿੰਘ ਨੇ ਫੈਂਸੀ ਡਰਿਸ ਵਿਚ ਪਹਿਲਾ, ਸੁਖਮਨ ਸਿੰਘ ਸੰਧੂ ਨੇ ਅੰਗਰੇਜੀ ਸੁੰਦਰ ਲਿਖਾਈ ਵਿਚ ਦੂਸਰਾ, ਮਨਪ੍ਰੀਤ ਸਿੰਘ ਨੇ ਪੰਜਾਬੀ ਸੁੰਦਰ ਲਿਖਾਈ ਵਿਚ ਪਹਿਲਾ, ਗੁਰਜੋਤ ਕੌਰ ਨੇ ਅੰਗਰੇਜੀ ਸੁੰਦਰ ਲਿਖਾਈ ਵਿਚ ਪਹਿਲਾ, ਜੈਸਮੀਨ ਕੌਰ, ਤਨਵੀਰ ਸਿੰਘ, ਸੋਹਲਪ੍ਰੀਤ ਕੌਰ ਨੇ ਆਮ ਗਿਆਨ ਵਿਚ ਪਹਿਲਾ, ਜਗਨੂਰ ਕੌਰ, ਗੁਰਨੂਰ ਸਿੰਘ ਨੇ ਪਹਾੜੇ ਸੁਣਾਉਣ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇੰਨਾ੍ਹ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਕੁਲਵਿੰਦਰ ਸਿੰਘ ਬਰਾੜ ਨੇ ਇੰਨ੍ਹਾਂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨ੍ਹਾਂ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦਾ ਨਾਂਅ ਹੋਰ ਉਚਾ ਹੋਇਆ ਹੈ ਅਤੇ ਇਸ ਮਾਨਮੱਤੀ ਪ੍ਰਾਪਤੀ ਲਈ ਸਕੂਲ ਦਾ ਸਮੂਹ ਸਟਾਫ, ਮਾਪੇ ਵਧਾਈ ਦੇ ਪਾਤਰ ਹਨ। ਸਟਾਫ਼ ਦੀ ਵਧੀਆ ਮਿਹਨਤ ਕਾਰਨ ਇਸ ਸਕੂਲ ਦੇ ਬੱਚਿਆਂ ਨੇ ਅਨੇਕਾਂ ਵਾਰ ਪੜ੍ਹਾਈ, ਖੇਡਾਂ, ਨੈਤਿਕ ਸਿੱਖਿਆ ਵਿਚ ਨਾਮਣਾ ਖੱਟਿਆ ਹੈ। ਇਸ ਮੌਕੇ ਸਕੂਲ ਅਧਿਆਪਕ ਦੇਵ ਰਾਜ, ਸ੍ਰੀ ਚੰਦ , ਰਜਿੰਦਰ ਸਿੰਘ, ਹਰਦੀਪ ਕੌਰ, ਗੁਰਪ੍ਰੀਤ ਕੌਰ, ਮਹਿੰਦਰ ਕੌਰ, ਸ਼ਾਕਸ਼ੀ ਗਰਗ, ਸਰੋਜ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੇਲਾ ਮਾਘੀ ਟਿਕਟ ਮੁਕਤ ਕਰਨ ਅਤੇ ਸਮਾਂ ਤੈਅ ਕਰਨ ਸੰਬੰਧੀ ਲੋਕ ਇਕਮੱਤ ਰੈੱਡ ਕਰਾਸ ਦੇ ਸਾਬਕਾ ਸਕੱਤਰਾਂ ਵਲੋਂ ਵੀ ਠੇਕਾ ਘਟ... ਅਗਲੀ ਖ਼ਬਰ ਭੋਤਨਾ ਵਿਖੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।