19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪਿੰਡ ਘੁੱਦੂਵਾਲਾ ਤੋਂ ਸੰਪਰਕ ਸੜਕਾਂ ਦਾ ਵਿਸਥਾਰ ਕਰਨ ਲਈ ਵਿਧਾਇਕ ਸੇਖੋਂ ਨੇ ਨੀਂਹ ਪੱਥਰ ਰੱਖਿਆ

ਸਾਦਿਕ, 19 ਨਵੰਬਰ (ਆਰ. ਐਸ.

ਅਜੀਤ ਡੈਸਕ 20-11-2026
ਸਾਦਿਕ, 19 ਨਵੰਬਰ (ਆਰ.ਐਸ.ਧੁੰਨਾ)-ਨੇੜਲੇ ਪਿੰਡ ਘੁੱਦੂਵਾਲਾ ਤੋਂ ਵੱਖ ਵੱਖ ਪਿੰਡਾਂ ਮਰਾੜ੍ਹ, ਜੰਡ ਸਾਹਿਬ, ਵੀਰੇਵਾਲਾ ਅਤੇ ਮੁਕੰਦ ਸਿੰਘ ਵਾਲਾ ਨੂੰ ਮਿਲਾਉਣ ਵਾਲੀਆਂ ਸੰਪਰਕ ਸੜਕਾਂ ਦੇ ਵਿਸਥਾਰ ਦਾ ਨੀਂਹ ਪੱਥਰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਰੱਖਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਕੇ ਬਣਾਇਆ ਜਾਵੇਗਾ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ਤੇ ਉਨ੍ਹਾਂ ਸਰਪੰਚ ਜੈਦੀਪ ਸਿੰਘ ਬਰਾੜ ਘੁੱਦੂਵਾਲਾ ਦਾ ਮੂੰਹ ਮਿੱਠਾ ਕਰਵਾਇਆ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਨ੍ਹਾਂ ਸੜਕਾਂ ਦੇ ਨਵੀਨੀਕਰਨ ਦੀ ਲੋਕ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਸਨ। ਇਸ ਮੌਕੇ ਜੈਦੀਪ ਸਿੰਘ ਬਰਾੜ ਸਰਪੰਚ ਘੁੱਦੂਵਾਲਾ, ਰਮਨਦੀਪ ਸਿੰਘ ਮੁਮਾਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਦਵਿੰਦਰ ਸਿੰਘ ਬਰਾੜ, ਸਰਪੰਚ ਹਰਜੀਤ ਸਿੰਘ ਵੀਰੇਵਾਲਾ, ਅਮਰਜੀਤ ਸਿੰਘ ਪਰਮਾਰ, ਸ਼ਮਸ਼ੇਰ ਸਿੰਘ ਬਰਾੜ, ਸਾਬਕਾ ਸਰਪੰਚ ਬਲਕਰਨ ਸਿੰਘ ਬਰਾੜ, ਕੁਲਬੀਰ ਸਿੰਘ, ਰਾਜਵਿੰਦਰ ਸਿੰਘ, ਤਰਸੇਮ ਸਿੰਘ, ਅਮਰਦੀਪ ਸਿੰਘ, ਨਰ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਟੈੱਕ-ਫ਼ੇਅਰ ਮੁਕਾਬਲੇ ’ਚ ਬਰਗਾੜੀ ਸਕੂਲ ਦਾ ਵਿਦਿਆਰਥੀ ਅੱਵਲ ਅਗਲੀ ਖ਼ਬਰ ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀ ਨੇ ਸਟੇਟ ਖੇਡਾਂ ’ਚ ਸੋਨੇ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।