ਸਾਦਿਕ, 9 ਨਵੰਬਰ (ਆਰ.ਐਸ.ਧੁੰਨਾ)- ਸਾਦਿਕ ਫ਼ਰੀਦਕੋਟ ਵਾਲੀ ਸੜਕ ’ਤੇ ਪੈਂਦੀ ਜੰਡ ਵਾਲਾ ਕੱਸੀ ਦੇ ਪੁਲ ਨੇੜੇ ਇਕ ਕਾਰ ਦੇ ਦਰੱਖਤ ’ਚ ਵੱਜਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਹਾਂਵੀਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਮਾਨੀ ਸਿੰਘ ਵਾਲਾ ਵਰਨਾ ਕਾਰ ਨੰਬਰ ਸੀ-ਐਚ 01 ਏ ਡਬਲਿਯੂ 5391 ’ਤੇ ਫ਼ਰੀਦਕੋਟ ਨੂੰ ਜਾ ਰਿਹਾ ਸੀ। ਜਦੋਂ ਇਹ ਕੱਸੀ ਦੇ ਪੁਲ ਨੇੜੇ ਪੁੱਜਿਆ ਤਾਂ ਇਸ ਨੇ ਆਪਣੇ ਅੱਗੇ ਜਾ ਰਹੀ ਕਾਰ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਅੱਗੋਂ ਇਕ ਮੋਟਰਸਾਈਕਲ ਆ ਗਿਆ ਤੇ ਮਹਾਂਵੀਰ ਸਿੰਘ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕ ੋਸ਼ਿਸ਼ ਕੀਤੀ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ’ਚ ਜਾ ਵੱਜੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਚਾਲਕ ਦੇ ਮਾਮੂਲੀ ਸੱਟਾਂ ਆਈਆਂ ਤੇ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।