06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਜਲਾਸ ਹੋਇਆ

ਸਾਦਿਕ, 5 ਨਵੰਬਰ (ਆਰ. ਐਸ.

ਅਜੀਤ ਡੈਸਕ 06-11-2026
ਸਾਦਿਕ, 5 ਨਵੰਬਰ (ਆਰ.ਐਸ.ਧੁੰਨਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਿਸ਼ਾਲ ਸੂਬਾ ਪੱਧਰੀ ਇਜਲਾਸ ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਮੁੱਖ ਸਲਾਹਕਾਰ ਮਨਜਿੰਦਰ ਸਿੰਘ ਢਿੱਲੋਂ, ਹਰਮਿੰਦਰ ਸਿੰਘ ਉੱਪਲ, ਮਨਜਿੰਦਰ ਸਿੰਘ ਝੰਡੇਰ ਦੀ ਯੋਗ ਅਗਵਾਈ ਵਿਚ ਮੋਗਾ ਵਿਖੇ ਹੋਇਆ। ਜੀਤੇਂਦਰ ਕੁਮਾਰ ਹੰਸ ਮੀਤ ਪ੍ਰਧਾਨ ਪੰਜਾਬ ਅਤੇ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਫ਼ਰੀਦਕੋਟ ਨੇ ਦੱਸਿਆ ਕਿ ਸੂਬਾ ਪੱਧਰੀ ਇਜਲਾਸ ਵਿਚ ਸੂਬੇ ਦੇ 14 ਜ਼ਿਲਿਆਂ ਨੇ ਸ਼ਮੂਲੀਅਤ ਕੀਤੀ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਇਜਲਾਸ ਦਾ ਮੁੱਖ ਮੰਤਵ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਜਥੇਬੰਦੀ ਦਾ ਵਿਸਥਾਰ ਕਰਨਾ ਅਤੇ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਦੇ ਵਿਰੋਧ ਵਿਚ ਸੰਘਰਸ਼ ਕਰਨਾ ਹੈ। ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਸੂਬਾ ਪੱਧਰੀ ਟੀਮ ਦੀ ਚੋਣ ਕਰਨ ਲਈ ਗੁਰਪ੍ਰੀਤ ਸਿੰਘ ਰਿਆੜ ਸੂਬਾ ਸਰਪ੍ਰਸਤ, ਮਨਜਿੰਦਰ ਸਿੰਘ ਝੰਡੇਰ, ਹਰਮਿੰਦਰ ਸਿੰਘ ਉਪਲ ਅਤੇ ਮਨਜਿੰਦਰ ਸਿੰਘ ਢਿੱਲੋਂ ਦੋਵੇਂ ਮੁੱਖ ਸਲਾਹਕਾਰ ਵਲੋਂ ਹਾਊਸ ਦੀ ਪ੍ਰਵਾਨਗੀ ਲੈ ਕੇ ਸਰਬਸੰਮਤੀ ਨਾਲ ਬਲਜਿੰਦਰ ਸਿੰਘ ਧਾਲੀਵਾਲ ਨੂੰ ਸੂਬਾ ਪ੍ਰਧਾਨ, ਗੁਰਮੀਤ ਸਿੰਘ ਭੁੱਲਰ ਨੂੰ ਜਨਰਲ ਸਕੱਤਰ, ਜੀਤੇਂਦਰ ਕੁਮਾਰ ਹੰਸ ਨੂੰ ਮੀਤ ਪ੍ਰਧਾਨ ਪੰਜਾਬ, ਰਜਿੰਦਰ ਕੁਮਾਰ ਅਤੇ ਹਰਸੇਵਕ ਸਿੰਘ ਸਾਧੂਵਾਲਾ ਗੇਵੀ ਜਥੇਬੰਧਕ ਸਕੱਤਰ ਪੰਜਾਬ, ਦਲਜੀਤ ਸਿੰਘ ਸਬਰਵਾਲ ਨੂੰ ਸੂਬਾ ਜੁਆਇੰਟ ਸਕੱਤਰ, ਅਮਰਬੀਰ ਸਿੰਘ ਰੰਧਾਵਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਦਿਲਰਾਜਜੀਤ ਸਿੰਘ ਕਪੂਰਥਲਾ ਨੂੰ ਸੂਬਾ ਮੀਤ ਪ੍ਰਧਾਨ, ਰਾਜਪਾਲ ਸਿੰਘ ਤਰਨ ਤਾਰਨ ਨੂੰ ਸੂਬਾ ਪ੍ਰੈੱਸ ਸਕੱਤਰ, ਚੰਦਰ ਸ਼ੇਖਰ ਵਰਮਾ ਨੂੰ ਸੂਬਾ ਵਿੱਤ ਸਕੱਤਰ, ਅਮਨਦੀਪ ਸਿੰਘ ਨੂੰ ਸੂਬਾ ਮੀਡੀਆ ਕੋਆਰਡੀਨੇਟਰ, ਅਸ਼ਵਨੀ ਕੁਮਾਰ ਅਤੇ ਹਰਪ੍ਰੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ। ਸੂਬਾ ਪੱਧਰੀ ਚੋਣ ਇਜਲਾਸ ਵਿਚ ਚੁਣੇ ਗਏ ਆਗੂਆਂ ਨੇ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਅਧਿਆਪਕਾਂ ਦੇ ਮਸਲਿਆਂ ਨੂੰ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰਕੇ ਹੱਲ ਕਰਵਾਉਣਗੇ, ਪੰਜਾਬ ਦੀ ਮਜ਼ਬੂਤੀ, ਤਰੱਕੀ ਅਤੇ ਚੜ੍ਹਦੀ ਕਲਾ ਲਈ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਇਸ ਮੌਕੇ ਲਵਜੀਤ ਸਿੰਘ ਬਠਿੰਡਾ, ਅਮਨਦੀਪ ਸਿੰਘ ਚੱਕ ਬਖਤੂ (ਬਠਿੰਡਾ), ਅਮਨਦੀਪ ਸਿੰਘ ਮੋਗਾ, ਇੰਦਰਪਾਲ ਸਿੰਘ ਮੋਗਾ, ਨਿਰਮਲ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮੋਗਾ, ਨ ਰਿੰਦਰ ਸਿੰਘ ਨਵਾਂ ਸ਼ਹਿਰ, ਅਸ਼ਵਨੀ ਕੁਮਾਰ ਅੰਮ੍ਰਿਤਸਰ, ਮਨਜਿੰਦਰ ਸਿੰਘ ਜੌਹਲ, ਰਣਜੀਤ ਸਿੰਘ ਤਰਨਤਾਰਨ, ਜੁਗਰਾਜ ਸਿੰਘ ਤਰਨਤਾਰਨ, ਜਗਜੀਤ ਸਿੰਘ ਗਿੱਲ ਅੰਮ੍ਰਿਤਸਰ, ਪਵਨ ਕੁਮਾਰ ਫਾਜ਼ਿਲਕਾ, ਗੁਰਮੀਤ ਸਿੰਘ ਫਿਰੋਜ਼ਪੁਰ, ਬਲਵਿੰਦਰ ਮੱਖੂ, ਪਰਮਪਾਲ ਸਿੰਘ ਰੂਬੀ, ਦਿਲਰਾਜਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਨਰਿੰਦਰ ਸਿੰਘ ਬਾਜਵਾ, ਹਰਦੀਪ ਸਿੰਘ, ਅੰਗਰੇਜ ਸਿੰਘ ਮੋਹਾਲੀ, ਸੁਧੀਰ ਕੁਮਾਰ ਲੁਧਿਆਣਾ, ਦਵਿੰਦਰ ਸਿੰਘ ਕਪੂਰਥਲਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਅਤੇ ਡਰੱਗ ਇੰਸਪੈਕਟਰ ਵਲੋਂ 8 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਮਨਿਸਟਰੀਅਲ ਮੁਲਾਜ਼ਮਾਂ ਦਾ ਸੰਘਰਸ਼ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।