06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਚੀਨ ਦੇ ਸਜਾਵਟੀ ਸਾਮਾਨ ਦੀ ਚਮਕ ਨੇ ਮਿੱਟੀ ਦੇ ਦੀਵਿਆਂ ਤੇ ਭਾਂਡਿਆਂ ਦਾ ਕਾਰੋਬਾਰ ਕੀਤਾ ਪ੍ਰਭਾਵਿਤ

ਕੋਟਕਪੂਰਾ, 5 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਦੀਵਾਲੀ ਦਾ ਤਿਉਹਾਰ ਜਿੱਥੇ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਤਿਉਹਾਰ ਸਦੀਆਂ ਤੋਂ ਮਿੱਟੀ ਦੇ ਦੀਵੇ ਬਣਾਉਣ ਵਾਲੇ ਪਰਜਾਪਤ ਜਾਤੀ ਲਈ ਰੁਜ਼ਗਾਰ ਦਾ ਵੱਡਾ ਸਾਧਨ ਵੀ ਰਿਹਾ ਹੈ ਪਰ ਬਦਲਦੇ ਸਮੇਂ ਦੇ ਨਾਲ ਲੋਕਾਂ ਦੀ ਪਸੰਦ ਵਿਚ ਆ ਰਹੇ ਬਦਲਾਅ ਕਾਰਨ ਮਿੱਟੀ ਦੇ ਦੀਵਿਆਂ, ਘੜਿਆਂ ਅਤੇ ਦੀਵਾਲੀ ਨਾਲ ਸੰਬੰਧਿਤ ਹੋਰ ਰਵਾਇਤੀ ਵਸਤਾਂ ਦੀ ਵਿਕਰੀ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਉਲਟ ਚੀਨ ਤੋਂ ਆਉਣ ਵਾਲੀਆਂ ਰੰਗ-ਬਿਰੰਗੀਆਂ ਸਜਾਵਟੀ ਲਾਈਟਾਂ, ਇਲੈਕਟ੍ਰਾਨਿਕ ਦੀਵੇ ਅਤੇ ਹੋਰ ਸਜਾਵਟੀ ਸਮਾਨ ਦੀ ਮੰਗ ਵਧਦੀ ਜਾ ਰਹੀ ਹੈ।

ਦੀਵੇ ਅਤੇ ਹੋਰ ਸਾਮਾਨ ਵੇਚਣ ਲਈ ਪਰਜਾਪਤ ਪਰਿਵਾਰ ਵਲੋਂ ਸਜਾਈ ਗਈ ਦੁਕਾਨ। ਅਜੀਤ ਤਸਵੀਰ 06-11-2026
ਕੋਟਕਪੂਰਾ, 5 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਦੀਵਾਲੀ ਦਾ ਤਿਉਹਾਰ ਜਿੱਥੇ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਤਿਉਹਾਰ ਸਦੀਆਂ ਤੋਂ ਮਿੱਟੀ ਦੇ ਦੀਵੇ ਬਣਾਉਣ ਵਾਲੇ ਪਰਜਾਪਤ ਜਾਤੀ ਲਈ ਰੁਜ਼ਗਾਰ ਦਾ ਵੱਡਾ ਸਾਧਨ ਵੀ ਰਿਹਾ ਹੈ ਪਰ ਬਦਲਦੇ ਸਮੇਂ ਦੇ ਨਾਲ ਲੋਕਾਂ ਦੀ ਪਸੰਦ ਵਿਚ ਆ ਰਹੇ ਬਦਲਾਅ ਕਾਰਨ ਮਿੱਟੀ ਦੇ ਦੀਵਿਆਂ, ਘੜਿਆਂ ਅਤੇ ਦੀਵਾਲੀ ਨਾਲ ਸੰਬੰਧਿਤ ਹੋਰ ਰਵਾਇਤੀ ਵਸਤਾਂ ਦੀ ਵਿਕਰੀ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਉਲਟ ਚੀਨ ਤੋਂ ਆਉਣ ਵਾਲੀਆਂ ਰੰਗ-ਬਿਰੰਗੀਆਂ ਸਜਾਵਟੀ ਲਾਈਟਾਂ, ਇਲੈਕਟ੍ਰਾਨਿਕ ਦੀਵੇ ਅਤੇ ਹੋਰ ਸਜਾਵਟੀ ਸਮਾਨ ਦੀ ਮੰਗ ਵਧਦੀ ਜਾ ਰਹੀ ਹੈ। ਇਸ ਰੁਝਾਨ ਕਾਰਨ ਸਾਡੀ ਪੁਰਾਤਨ ਸੱਭਿਆਚਾਰਕ ਵਿਰਾਸਤ ਅਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੀ ਰੋਜ਼ੀ-ਰੋਟੀ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਮਿੱਟੀ ਦੇ ਦੀਵੇ ਸਿਰਫ਼ ਰੌਸ਼ਨੀ ਕਰਨ ਦਾ ਸਾਧਨ ਨਹੀਂ ਹਨ, ਸਗੋਂ ਇਹ ਸਾਡੀ ਸੱਭਿਅਤਾ, ਪਰੰਪਰਾਵਾਂ ਅਤੇ ਸਥਾਨਕ ਕਾਰੀਗਰਾਂ ਦੀ ਮਿਹਨਤ ਨਾਲ ਜੁੜੇ ਹੋਏ ਹਨ। ਕੋਟਕਪੂਰਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜੈਪਾਲ ਸੰਧੂ ਨੇ ਕਿਹਾ ਕਿ ਮਿੱਟੀ ਦੇ ਘੜੇ ਅਤੇ ਹੋਰ ਭਾਂਡੇ ਵੀ ਸਾਡੇ ਜੀਵਨ ਦਾ ਅਹਿਮ ਹਿੱਸਾ ਰਹੇ ਹਨ। ਇਨ੍ਹਾਂ ਦੀ ਵਰਤੋਂ ਸਾਡੇ ਪੁਰਖਿਆਂ ਦੇ ਸਮੇਂ ਤੋਂ ਹੁੰਦੀ ਆ ਰਹੀ ਹੈ। ਦੀਵਾਲੀ ਵਰਗੇ ਪਵਿੱਤਰ ਤਿਉਹਾਰਾਂ ਮੌਕੇ ਸਾਨੂੰ ਆਪਣੀਆਂ ਰਵਾਇਤਾਂ ਅਤੇ ਵਿਰਾਸਤ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰ ਸਾਰਾ ਸਾਲ ਇਸ ਤਿਉਹਾਰ ਦੀ ਉਡੀਕ ਕਰਦੇ ਹਨ ਅਤੇ ਵੱਡੀ ਮਿਹਨਤ ਨਾਲ ਦੀਵੇ, ਘੜੇ ਅਤੇ ਹੋਰ ਸਾਮਾਨ ਤਿਆਰ ਕਰਦੇ ਹਨ ਪਰ ਜਦੋਂ ਲੋਕ ਵਿਦੇਸ਼ੀ ਸਜ਼ਾਵਟੀ ਸਮਾਨ ਨੂੰ ਤਰਜੀਹ ਦਿੰਦੇ ਹਨ ਤਾਂ ਇਨ੍ਹਾਂ ਮਿਹਨਤਕਸ਼ ਪਰਿਵਾਰਾਂ ਦੇ ਕਾਰੋਬਾਰ ’ ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਖ਼ਰੀਦ ਕੇ ਸਥਾਨਕ ਕਾਰੀਗਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇ ਅਤੇ ਆਪਣੇ ਦੇਸ਼ ਦੇ ਬਣੇ ਸਾਮਾਨ ਨੂੰ ਪਹਿਲ ਦਿੱਤੀ ਜਾਵੇ। ਇਸ ਮੌਕੇ ਟਿੰਕੂ ਕੁਮਾਰ ਪ੍ਰੈੱਸ ਸਕੱਤਰ, ਪ੍ਰਜਾਪਤ ਨੌਜਵਾਨ ਸੁਧਾਰ ਸੁਸਾਇਟੀ ਨੇ ਕਿਹਾ ਕਿ ਮਿੱਟੀ ਦੇ ਭਾਂਡੇ ਸਾਡੇ ਸਮਾਜ ਦੀ ਅਨਮੋਲ ਵਿਰਾਸਤ ਹਨ। ਪਰਜਾਪਤ ਜਾਤੀ ਵਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ ਜਾਂਦੇ ਦੀਵਿਆਂ ਅਤੇ ਭਾਂਡਿਆਂ ਪਿੱਛੇ ਉਨ੍ਹਾਂ ਦੀ ਕਲਾ, ਮਿਹਨਤ ਅਤੇ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਰਵਾਇਤ ਜੁੜੀ ਹੋਈ ਹੈ। ਦੀਵੇ ਵੇਚਣ ਵਾਲੇ ਦੁਕਾਨਦਾਰ ਵਿੱਕੀ ਕੁਮਾਰ, ਮੇਨਕਾ ਰਾਣੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਮੌਕੇ ਚੀਨ ਦੇ ਸਜਾਵਟੀ ਸਮਾਨ ਦੀ ਬਜਾਏ ਮਿੱਟੀ ਦੇ ਦੀਵੇ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਵੇ।
ਪਿਛਲੀ ਖ਼ਬਰ ਇਨਸਾਫ਼ ਰੈਲੀ ’ਚ ਹੋਇਆ ਵੱਡਾ ਇਕੱਠ ਪੰਜਾਬ ਵਿਚ ਰਾਜਨੀਤਿਕ ਤਬਦੀਲੀ ਦਾ ਸੰਕੇਤ-ਸੰਧੂ ਅਗਲੀ ਖ਼ਬਰ ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਖੇਡਾਂ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।