06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਥਾਂਦੇਵਾਲਾ ਦੇ ਨਵੇਂ ਕਮਰੇ ਦਾ ਉਦਘਾਟਨ ਕਰਦੇ ਹੋਏ ਸਰਪੰਚ ਬਲਵਿੰਦਰ ਸਿੰਘ ਬਿੰਦਾ, ਸਕੂਲ ਮੁਖੀ ਨਵਦੀਪ ਸੁੱਖੀ ਤੇ ਹੋਰ ਪਤਵੰਤੇ। ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਥਾਂਦੇਵਾਲਾ ਦੇ ਨਵੇਂ ਕਮਰੇ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਹਰਮਹਿੰਦਰ ਪਾਲ)-ਪਿੰਡ ਥਾਂਦੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਥਾਂਦੇਵਾਲਾ ਦੇ ਨਵੇਂ ਕਮਰੇ ਦਾ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਬਿੰਦਾ ਨੇ ਕੀਤਾ। ਸਕੂਲ ਦੇ ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਲਗਾਤਾਰ ਦੋ ਕਮਰੇ ਦੇਣ ’ ਤੇ ਸਰਪੰਚ, ਵਿਧਾਇਕ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।

ਅਜੀਤ ਡੈਸਕ 06-11-2026
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਹਰਮਹਿੰਦਰ ਪਾਲ)-ਪਿੰਡ ਥਾਂਦੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਥਾਂਦੇਵਾਲਾ ਦੇ ਨਵੇਂ ਕਮਰੇ ਦਾ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਬਿੰਦਾ ਨੇ ਕੀਤਾ। ਸਕੂਲ ਦੇ ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਲਗਾਤਾਰ ਦੋ ਕਮਰੇ ਦੇਣ ’ ਤੇ ਸਰਪੰਚ, ਵਿਧਾਇਕ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਆਪਣੇ ਸੰਬੋਧਨ ’ਚ ਸਰਪੰਚ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਈ ਤੱਤਪਰ ਹੈ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੁਆਰਾ ਤਿੰਨਾਂ ਸਕੂਲਾਂ ਨੂੰ ਖੁੱਲ੍ਹੀਆਂ ਗਰਾਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੁਆਰਾ ਨਵੇਂ ਬਣ ਰਹੇ ਕਮਰੇ ਦਾ ਜਾਇਜ਼ਾ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ, ਮੈਂਬਰ ਪੰਚਾਇਤ ਨਛੱਤਰ ਸਿੰਘ ਰਾਜਾ, ਮੈਂਬਰ ਪੰਚਾਇਤ ਹਰਪਿੰਦਰ ਸਿੰਘ, ਯੂਥ ਪ੍ਰਧਾਨ ਅਮਰਜੀਤ ਸਿੰਘ ਬਰਾੜ, ਯੂਥ ਆਗੂ ਸਤਿੰਦਰ ਸਿੰਘ, ਅਧਿਆਪਕ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ਼ਕੁੰਤਲਾ ਦੇਵੀ, ਅਮਨਦੀਪ ਕੌਰ, ਨੇਹਾ ਰਾਣੀ, ਨਿਸ਼ਾ, ਕਮਲਦੀਪ ਕੌਰ, ਰਜਨਦੀਪ ਕੌਰ, ਸਰਬਜੀਤ ਕੌਰ ਆਦਿ ਮੌਜੂਦ ਸਨ। ਅੰਤ ’ਚ ਚੇਅਰਮੈਨ ਐਸ.ਐਮ.ਸੀ. ਤਰਸਵਿੰਦਰ ਸਿੰਘ ਬੱਗੀ ਨੇ ਸਭ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦੇ ਸਕੂਲ ਪੱਧਰੀ ਮੁਕਾਬਲੇ ਸੰਪੰਨ 13 ਜ਼ੋਨਾਂ ਦੇ ਫਾਈਨਲ ਮੁਕਾਬਲੇ ਅੱ... ਅਗਲੀ ਖ਼ਬਰ ਸਫ਼ਾਈ ਮੁਹਿੰਮ ਦੌਰਾਨ ਮੌਜੂਦ ਐਨ.ਸੀ.ਸੀ. ਕੈਡਿਟਸ। ਐਨ.ਸੀ.ਸੀ. ਕੈਡਿਟਾਂ ਨੇ ਮਿਊਂਸਪਲ ਪਾਰਕ ਵਿਖੇ ਚਲਾਈ ਸਫ਼ਾਈ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।