03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜਲਘਰ ਦੀ ਕਹਾਣੀ : ਸਵੱਛ ਪਾਣੀ ਵਾਲੇ ਟੈਂਕਾਂ ’ਤੇ ਲੱਗੇ ਕੂੜੇ ਦੇ ਢੇਰ ਢੇਰਾਂ ’ਚ ਮਿਲਦਾ ਹੈ ਸਾਫ਼ ਪਾਣੀ

ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਹਰਮਹਿੰਦਰ ਪਾਲ)- ਜ਼ਿਲ੍ਹਾ ਸਦਰ ਮੁਕਾਮ ’ਤੇ ਸਥਿਤ ਜਲਘਰ ਵਲੋਂ ਘਰਾਂ ਨੂੰ ਸਪਲਾਈ ਕੀਤੇ ਜਾਂਦੇ ਪੀਣ ਵਾਲੇ ਪਾਣੀ ਦੀ ਹਕੀਕਤ ਵੇਖ ਕੇ ਹੋਸ਼ ਉਡ ਜਾਂਦੇ ਹਨ। ਜਲਘਰ ਵਲੋਂ ਸਾਫ਼ ਕੀਤਾ ਪਾਣੀ ਜਿਹੜੇ ਜ਼ਮੀਨਦੋਜ ਟੈਂਕਾਂ ਵਿਚ ਸਟੋਰ ਕੀਤਾ ਜਾਂਦਾ ਹੈ, ਉਸ ਪਾਣੀ ਵਿਚ ਕੂੜੇ ਕਚਰੇ ਵਾਲਾ ਮਿਲਿਆ ਪਾਣੀ ਵੀ ਰਲ ਜਾਂਦਾ ਹੈ, ਜਿਸ ਕਰਕੇ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ।

ਅਜੀਤ ਡੈਸਕ 03-11-2026
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਹਰਮਹਿੰਦਰ ਪਾਲ)- ਜ਼ਿਲ੍ਹਾ ਸਦਰ ਮੁਕਾਮ ’ਤੇ ਸਥਿਤ ਜਲਘਰ ਵਲੋਂ ਘਰਾਂ ਨੂੰ ਸਪਲਾਈ ਕੀਤੇ ਜਾਂਦੇ ਪੀਣ ਵਾਲੇ ਪਾਣੀ ਦੀ ਹਕੀਕਤ ਵੇਖ ਕੇ ਹੋਸ਼ ਉਡ ਜਾਂਦੇ ਹਨ। ਜਲਘਰ ਵਲੋਂ ਸਾਫ਼ ਕੀਤਾ ਪਾਣੀ ਜਿਹੜੇ ਜ਼ਮੀਨਦੋਜ ਟੈਂਕਾਂ ਵਿਚ ਸਟੋਰ ਕੀਤਾ ਜਾਂਦਾ ਹੈ, ਉਸ ਪਾਣੀ ਵਿਚ ਕੂੜੇ ਕਚਰੇ ਵਾਲਾ ਮਿਲਿਆ ਪਾਣੀ ਵੀ ਰਲ ਜਾਂਦਾ ਹੈ, ਜਿਸ ਕਰਕੇ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ। ਮੌਕੇ ’ਤੇ ਜਾ ਕੇ ਇਕੱਤਰ ਵੇਰਵਿਆਂ ਅਨੁਸਾਰ ਸਾਫ਼ ਪਾਣੀ ਓਵਰਫਲੋ ਹੋ ਕੇ ਟੈਂਕਾਂ ਦੇ ਉਪਰ ਭਰ ਜਾਂਦਾ ਹੈ। ਇਹ ਟੈਂਕ ਜੋਧੂ ਕਾਲੋਨੀ ਵਾਲੇ ਪਾਸੇ ਹਨ। ਕਾਲੋਨੀ ਵਾਲੇ ਪਾਸੇ ਦੀ ਕੰਧ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ। ਕੰਧ ਟੁੱਟੀ ਹੋਣ ਕਰਕੇ ਲੋਕ ਤੇ ਸਫ਼ਾਈ ਸੇਵਕ ਇਥੇ ਕੂੜਾ ਸੁੱਟਦੇ ਰਹਿੰਦੇ ਹਨ। ਓਵਰਫਲੋਅ ਹੋਇਆ ਪਾਣੀ ਕੂੜੇ, ਪਸ਼ੂਆਂ ਦੇ ਮਲ ਮੂਤਰ ਤੇ ਹੋਰ ਕਚਰੇ ਵਿਚ ਰਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਪਾਣੀ ਪੀਣ ਵਾਲੇ ਪਾਣੀ ਟੈਂਕਾਂ ਵਿਚ ਚਲਾ ਜਾਂਦਾ ਹੈ। ਇੱਥੋਂ ਇਹ ਪਾਣੀ ਡਿੱਗੀਆਂ ’ਚ ਭਰਕੇ ਘਰਾਂ ਦੀ ਸਪਲਾਈ ਕੀਤਾ ਜਾਂਦਾ ਹੈ। ਇਸ ਸੰਬੰਧੀ ਜਲਘਰ ਦੇ ਗੁਆਂਢ ਵਿਚ ਰਹਿੰਦੇ ਪਰਮਵੀਰ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਸਵੇਰੇ 4 ਵਜੇ ਤੋਂ 6 ਵਜੇ ਤੱਕ ਪਾਣੀ ਓਵਰਫਲੋ ਹੁੰਦਾ ਹੈ ਅਤੇ ਕਰੀਬ 11 ਵਜੇ ਤੱਕ ਇਹ ਟੈਂਕਾਂ ਵਿਚ ਚਲਾ ਜਾਂਦਾ ਹੈ। ਇਹ ਨਿੱਤ ਦਾ ਵਰਤਾਰਾ ਹੈ। ਕਈ ਵਾਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ , ਪਰ ਕੋਈ ਸੁਣਵਾਈ ਨਹੀਂ ਹੁੰਦੀ। ਮੌਕੇ ’ਤੇ ਮੌਜੂਦ ਪੰਪ ਆਪ੍ਰੇਟਰ ਨਾਲ ਸੰਪਰਕ ਕਰਨ ’ਤੇ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਫ਼ਿਰ ਜਨ ਸਿਹਤ ਵਿਭਾਗ ਦੇ ਐਸ.ਡੀ.ਓ. ਜਗਮੋਹਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਾਣੀ ਦਾ ਇਹ ਓਵਰਫਲੋ ਮੋਟਰਾਂ ਨੂੰ ਸਮੇਂ ਸਿਰ ਚਲਾਉਣ ਤੇ ਬੰਦ ਨਾ ਕਰਨ ਕਰਕੇ ਹੁੰਦਾ ਹੈ। ਇਹ ਬਹੁਤ ਗ਼ਲਤ ਗੱਲ ਹੈ। ਇਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸੰਬੰਧੀ ਕਾਰਵਾਈ ਕਰਨਗੇ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਡਿਪਟੀ ਕਮਿਸ਼ਨਰ ਵਲੋਂ ਕਾਊਂਟਿੰਗ ਸੈਂਟਰਾਂ ਅਤੇ ਈ.ਵੀ.ਐਮ. ਸਟਰਾਂਗ ਰੂਮਾਂ ਦਾ ਜਾ... ਅਗਲੀ ਖ਼ਬਰ ਰਿਪਬਲਿਕਨ ਗੜ੍ਹਾਂ ’ ਚ ਵੀ ਉਮੀਦਵਾਰਾਂ ਦੀ ਜਿੱਤ ਦੇ ਰਾਹ ਦਾ ਰੋੜਾ ਬਣੀਆਂ ਟਰੰਪ ਦੀਆਂ ਨੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।