ਅਲੀਸ਼ੇਰ ਦੇ ਸੜਕ ਹਾਦਸੇ ’ਚ ਮਰਨ ਵਾਲੇ ਤੇ ਜ਼ਖ਼ਮੀ ਹੋਏ ਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਦੇਣ ਦੀ ਮੰਗ
ਫ਼ਰੀਦਕੋਟ, 21 ਅਕਤੂਬਰ (ਸਰਬਜੀਤ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਇਕਾਈ ਪਿੱਪਲੀ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਵਿਚ ਨਸ਼ੇ ’ਚ ਗੱਡੀ ਚਲਾ ਰਹੇ ਵਿਅਕਤੀ ਵਲੋਂ ਦਰੜੇ ਨਰੇਗਾ ਮਜ਼ਦੂਰਾਂ ਨੂੰ ਪਿੰਡ ਪਿੱਪਲੀ ਵਿਖੇ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਸਮੇਂ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੋਰਾ ਸਿੰਘ ਪਿੱਪਲੀ ਨੇ ਕਿਹਾ ਕਿ ਸਰਕਾਰਾਂ ਨੇ ਮਜ਼ਦੂਰਾਂ ਨੂੰ ਸੜਕਾਂ ਉੱਪਰ ਮਰਨ ਲਈ ਛੱਡ ਦਿੱਤਾ ਹੈ।
ਸੜਕ ਹਾਦਸੇ ’ਚ ਮਰਨ ਵਾਲੇ ਤੇ ਜ਼ਖ਼ਮੀ ਨਰੇਗਾ ਮਜ਼ਦੂਰਾਂ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਮਜ਼ਦੂਰ। ਤਸਵੀਰ : ਸਰਬਜੀਤ ਸਿੰਘ
22-10-2026