17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਲਖਵੀਰ ਸਿੰਘ ਲੱਖਾ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ ਵਿੰਗ ਦਾ ਸੂਬਾ ਜਨਰਲ ਸਕੱਤਰ ਬਣਨ ਦੀ ਖੁਸ਼ੀ ’ਚ ਲੱਡੂ ਵੰਡੇ

ਸਾਦਿਕ, 16 ਸਤੰਬਰ (ਆਰ. ਐਸ.

ਅਜੀਤ ਡੈਸਕ 17-09-2026
ਸਾਦਿਕ, 16 ਸਤੰਬਰ (ਆਰ.ਐਸ.ਧੁੰਨਾ)-ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ ਡਿਪਾਰਮੈਂਟ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦੇ ਕੀਤੇ ਗੲ ਅੇਲਾਨ ’ਚ ਸਾਦਿਕ ਦੇ ਲਖਵੀਰ ਸਿੰਘ ਲੱਖਾ ਨੂੰ ਐਸ.ਸੀ ਵਿੰਗ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਲਖਵੀਰ ਸਿੰਘ ਲੱਖਾ ਦੀ ਇਸ ਨਿਯੁਕਤੀ ’ਤੇ ਸਾਦਿਕ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਕਾਂਗਰਸੀਆਂ ਨੇ ਸਾਦਿਕ ਵਿਖੇ ਲੰਡੂ ਵੰਡੇ ਅਤੇ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਗਾਏ। ਆਗੂਆਂ ਨੇ ਲੱਖੇ ਨੂੰ ਵਧਾਈ ਦਿੱਤੀ ਅਤੇ ਪਾਰਟੀ ਹਾਈਕਮਾਡ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪਕ ਕੁਮਾਰ ਸੋਨੂੰ, ਕੁਲਦੀਪ ਸਿੰਘ ਦੀਪ ਸਿੰਘ ਵਾਲਾ, ਬਲਜਿੰਦਰ ਭੁੱਲਰ, ਅਵਤਾਰ ਸਿੰਘ ਸੰਧੂ, ਡਾ. ਜਗਤਾਰ ਸਿੰਘ, ਹਰਬੀਰ ਸਿੰਘ ਢਿੱਲੋਂ, ਗੁਰਜੀਤ ਸਿੰਘ, ਭਗਵੰਤ ਸਿੰਘ ਢਿੱਲੋਂ, ਦਿਲਬਾਗ ਸਿੰਘ, ਬਲਕਰਨ ਸਿੰਘ, ਲਖਵਿਦਰ ਸਿੰਘ ਪੀ.ਏ, ਜਗਦੀਸ਼ ਸ਼ਰਮਾ, ਅਰਮਾਨ ਸ਼ਰਮਾ ਅਤੇ ਨੈਬ ਸਿਘ ਫੌਜੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਨਗਰ ਵਿਕਾਸ ਸਕੀਮ ਦੇ ਪਲਾਟਾਂ ਦਾ ਲੱਕੀ ਡਰਾਅ ਪਾਰਦਰਸ਼ੀ ਢੰਗ ਨਾਲ ਕੱਢਿਆ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਜੈਤੋ ਵਿਖੇ ਅਕਾਲੀ ਆਗੂਆਂ ਨੇ ਸਰਕਾਰ ਨੂੰ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।