17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪ੍ਰੋਜੈਕਟ ਊਰਜਾ ਦੇ ਫ਼ੀਲਡ ਕੋਆਰਡੀਨੇਟਰਾਂ ਲਈ ‘ਗਊ ਕ੍ਰਿਪਾ ਅੰਮ੍ਰਿਤ’ ਸੰਬੰਧੀ ਵਰਕਸ਼ਾਪ ਲਗਾਈ

ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਅਤੇ ਆਰ. ਈ.

ਅਜੀਤ ਡੈਸਕ 17-09-2026
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਅਤੇ ਆਰ.ਈ.ਸੀ ਫ਼ਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਊਰਜਾ ਤਹਿਤ ਫ਼ੀਲਡ ਕੋਆਰਡੀਨੇਟਰਾਂ ਨੂੰ ਗਊ ਕ੍ਰਿਪਾ ਅੰਮ੍ਰਿਤ ਬਾਰੇ ਜਾਣਕਾਰੀ ਦੇਣ ਲਈ ਜਗਤਾਰ ਸਿੰਘ ਧਾਲੀਵਾਲ ਦੇ ਖੇਤ ਵਿਚ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਜਗਤਾਰ ਸਿੰਘ ਧਾਲੀਵਾਲ ਨੇ ਗਊ ਕ੍ਰਿਪਾ ਅੰਮ੍ਰਿਤ ਬਾਰੇ ਦੱਸਿਆ ਕਿ ਅਹਿਮਦਾਬਾਦ ਦੀ ਗਊਸ਼ਾਲਾ ਵਲੋਂ ਤਿਆਰ ਕੀਤੇ ਗਏ ਇਸ ਕਲਚਰ ਦੇ ਪਿਛਲੇ ਸਾਲਾਂ ਦੌਰਾਨ ਕਈ ਲੈਬ ਟੈਸਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਫ਼ਸਲਾਂ ਲਈ ਲੋੜੀਂਦੇ ਤੱਤਾਂ ਦੀ ਪੂਰਤੀ ਵਿਚ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਗਊ ਕ੍ਰਿਪਾ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਅਤੇ ਫ਼ਸਲਾਂ ਵਿਚ ਇਸ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਲੋਂ ਇਸ ਦੀ ਵਰਤੋਂ ਨਾਲ ਸਬੰਧਿਤ ਦੱਸੇ ਜਾਂਦੇ ਫ਼ਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਹਾਜ਼ਰ ਫ਼ੀਲਡ ਕੋਆਰਡੀਨੇਟਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਵਰਕਸ਼ਾਪ ਦੇ ਅੰਤ ਵਿਚ ਗਊ ਕ੍ਰਿਪਾ ਅੰਮ੍ਰਿਤ ਦੀ ਵਰਤੋਂ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਲਦੀ ਅਤੇ ਗੰਨੇ ਦੀਆਂ ਫ਼ਸਲਾਂ ਦਾ ਖੇਤ ਵਿਚ ਅਨੁਭਵ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਮਾਰਕੀਟਿੰਗ ਸੰਜੀਵ ਸ਼ਰਮਾ, ਡਾਇਰੈਕਟਰ ਪ੍ਰੋਜੈਕਟ ਸੌਰਭ ਸੈਣੀ, ਅਭੈ ਟਾਕ, ਹਰਮੇਲ ਪਰੀਤ, ਜਗਤਾਰ ਸਹੋਤਾ, ਰਮੇਸ਼ ਮਾਂਡੀਆ ਅਤੇ ਸੁਖਵਿੰਦਰ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਇਕੱਤਰਤਾ ਹੋਈ ਅਗਲੀ ਖ਼ਬਰ ਪਿੰਡ ਡੋਡ ਵਿਖੇ 30 ਪਰਿਵਾਰ ਭਾਜਪਾ ’ਚ ਸ਼ਾਮਿਲ ਹੋਏ ਨਵੇਂ ਸਰਕਲ ਪ੍ਰਧਾਨ ਨਾਰ ਸਿੰਘ ਬਰਾੜ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।