11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਛੱਪੜ ਦੀ ਬਦਬੂ ਮਾਰਦੇ ਪਾਣੀ ਨੇ ਨੇੜਲੇ ਘਰਾਂ ਦਾ ਜਿਊਣਾ ਦੁੱਭਰ ਕੀਤਾ

ਬਰਗਾੜੀ, 10 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਪੂਰੀ ਤਰ੍ਹਾਂ ਵਾਕਫ਼ ਹਾਂ ਕਿ ਪੂਰੇ ਪੰਜਾਬ ਦੇ ਛੱਪੜਾਂ ਦਾ ਪਾਣੀ ਬੇਹੱਦ ਗੰਦਾ ਹੋ ਚੁੱਕਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਇਨ੍ਹਾਂ ਦੀ ਸਫ਼ਾਈ ਲਈ ਕੀਤੇ ਗਏ ਨਵੀਨੀਕਰਨ ’ਤੇ ਖਰਚਿਆਂ ਕਰੋੜਾਂ ਰੁਪਇਆ ਬੇਕਾਰ ਹੋ ਚੁੱਕਾ ਹੈ।

ਅਜੀਤ ਡੈਸਕ 11-09-2026
ਬਰਗਾੜੀ, 10 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਪੂਰੀ ਤਰ੍ਹਾਂ ਵਾਕਫ਼ ਹਾਂ ਕਿ ਪੂਰੇ ਪੰਜਾਬ ਦੇ ਛੱਪੜਾਂ ਦਾ ਪਾਣੀ ਬੇਹੱਦ ਗੰਦਾ ਹੋ ਚੁੱਕਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਇਨ੍ਹਾਂ ਦੀ ਸਫ਼ਾਈ ਲਈ ਕੀਤੇ ਗਏ ਨਵੀਨੀਕਰਨ ’ਤੇ ਖਰਚਿਆਂ ਕਰੋੜਾਂ ਰੁਪਇਆ ਬੇਕਾਰ ਹੋ ਚੁੱਕਾ ਹੈ। ਕਸਬਾ ਬਰਗਾੜੀ ਦੇ ਦੋ ਮੁੱਖ ਛੱਪੜਾਂ ਨੱਥੇਆਣਾ ਅਤੇ ਗੁਰਦੁਆਰਾ ਸਾਹਿਬ ਵਾਲੇ ਛੱਪੜਾਂ ਦੇ ਪਾਣੀ ਦੇ ਨਿਕਾਸ ਦਾ ਕੋਈ ਸਾਰਥਿਕ ਹੱਲ ਨਹੀਂ ਹੋ ਸਕਿਆ। ਇਨ੍ਹਾਂ ਛੱਪੜਾਂ ’ਚ ਅੱਜ ਕੱਲ੍ਹ ਘਰਾਂ ਦਾ ਨਿਕਾਸੀ ਪਾਣੀ ਹੀ ਆਉਂਦਾ ਹੋਣ ਕਰਕੇ ਪਾਣੀ ਬੇਹੱਦ ਗੰਦਾ ਤੇ ਬਦਬੂ ਮਾਰਦਾ ਹੋਣ ਕਰਕੇ ਨੇੜਲੇ ਘਰਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ। ਇਸ ਇਲਾਵਾ ਵੱਡੇ ਛੱਪੜ ਦੇ ਨਜ਼ਦੀਕ ਤਿੰਨ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਸ੍ਰੀ ਦੁਰਗਾ ਮੰਦਰ, ਡੇਰਾ ਬਾਬਾ ਪ੍ਰੀਤਮ ਦਾਸ ਰੌੜੀਏ ਵਾਲੇ ਸਥਿਤ ਹਨ। ਜਿਥੇ ਸਵੇਰੇ ਸ਼ਾਮ ਸਰਧਾਲੂ ਨਤਮਸਤਕ ਹੋਣ ਆੳਂੁਦੇ ਹਨ। ਬਦਬੂ ਮਾਰਦੇ ਪਾਣੀ ਕਾਰਨ ਹਵਾ ਦੇ ਰੁੱਕ ਨਾਲ ਉਨ੍ਹਾਂ ਦਾ ਇਥੇ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਆਮ ਰਾਹਗੀਰਾਂ ਲਈ ਵੀ ਪ੍ਰਸ਼ਾਨੀਆਂ ਦਾ ਸਬੱਬ ਬਣਦਾ ਹੈ। ਇਸ ਤੋਂ ਇਲਾਵਾ ਇਹ ਗੰਦਾ ਪਾਣੀ ਕਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਨਗਰ ਨਿਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਬਦਬੂ ਮਾਰਦੇ ਪਾਣੀ ਦਾ ਕੋਈ ਸਾਰਥਿਕ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਕੁਲਦੀਪ ਸਿੰਘ ਹਰੀਨੌ ਸ਼੍ਰੋਮਣੀ ਅਕਾਲੀ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਜੈਤੋ ’ਚ ਬੇਲਗਾਮ ਟਰੈਫ਼ਿਕ ਰਾਹਗੀਰਾਂ ਲਈ ਗੰਭੀਰ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।