ਗੁਰੂ ਨਾਨਕ ਮੋਦੀਖ਼ਾਨਾ ਵਲੋਂ ਗ੍ਰੰਥੀ ਸਿੰਘ ਦੇ ਬੱਚਿਆਂ ਦੀ ਫ਼ੀਸ ਭਰੀ ਗਈ
ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਖੱਚੜਾਂ ਵਲੋਂ ਖ਼ੇਤਰ ਜੈਤੋ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਦੇ ਬੱਚਿਆਂ ਦੀ ਫ਼ੀਸ ਭਰੀ ਗਈ। ਖ਼ੇਤਰ ਜੈਤੋ ਦੇ ਪ੍ਰਧਾਨ ਤੇਜ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖ਼ਾਨਾ ਵਿਖੇ ਪਹੁੰਚ ਕਰਕੇ ਜੈਤੋ ਦੇ ਲਾਗਲੇ ਪਿੰਡ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਵਿਖੇ ਪੜ੍ਹਦੇ ਹਨ, ਜਿਨ੍ਹਾਂ ਦੀ ਲਗਪਗ ਦਸ ਹਜ਼ਾਰ ਰੁਪਏ ਫ਼ੀਸ ਭਰਨ ਵਾਲੀ ਬਕਾਇਆ ਰਹਿੰਦੀ ਹੈ।
ਗੁਰੂ ਨਾਨਕ ਮੋਦੀਖ਼ਾਨਾ ਦੇ ਇੰਚਾਰਜ ਬਾਬਾ ਵੀਰ ਸਿੰਘ ਬੱਚੇ ਦੀ ਫ਼ੀਸ ਲਈ ਚੈਕ ਪ੍ਰਿੰਸੀਪਲ ਨੂੰ ਸੌਂਪਦੇ ਹੋਏ। ਅਜੀਤ ਤਸਵੀਰ
14-08-2026