10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨੈਸ਼ਨਲ ਯੂਥ ਕਲੱਬ ਨੇ ਰਾਸ਼ਟਰੀ ਡਾਕਟਰ ਦਿਵਸ ’ਤੇ ਡਾਕਟਰ ਸਨਮਾਨਿਤ ਕੀਤੇ

ਅਜੀਤ ਡੈਸਕ 02-07-2026
ਫ਼ਰੀਦਕੋਟ, 1 ਜੁਲਾਈ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ (ਰਜਿ.) ਫ਼ਰੀਦਕੋਟ ਵਲੋਂ ਕਲੱਬ ਦੇ ਪ੍ਰਧਾਨ ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਸੋਨੂੰ ਜੈਨ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ। ਕਲੱਬ ਦੇ ਮੈਂਬਰਾਂ ਵਲੋਂ ਡਾਕਟਰਾਂ ਦੇ ਗਲੇ ਵਿਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਕਲੱਬ ਵਲੋਂ ਡਿਪਟੀ ਡਾਇਰੈਕਟਰ ਹੈਲਥ ਕਮ ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਲੱਬ ਦੇ ਪ੍ਰਧਾਨ ਸੁਰੇਸ਼ ਅਰੋੜਾ ਅਤੇ ਮੈਂਬਰਾਂ ਨੇ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਹੱਡੀਆਂ ਦੇ ਮਾਹਿਰ ਡਾ. ਵਿਸ਼ਵਦੀਪ ਗੋਇਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਅਤੇ ਮੈਡੀਸਨ ਦੇ ਮਾਹਿਰ ਡਾ. ਹੁਸਨ ਪਾਲ ਸਿੰਘ ਸਿੱਧੂ, ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਪਰਮਿੰਦਰ ਕੌਰ, ਤਿਲਕ ਹਸਪਤਾਲ ਦੇ ਡਾਕਟਰ ਸੰਜੀਵ ਸੇਠੀ, ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿਤਪਾਲ ਸਿੰਘ ਕੋਹਲੀ, ਡਾ. ਹੁਸਨ ਪਾਲ ਸਿੰਘ ਸਿੱਧੂ, ਡਾ. ਵਿਸ਼ਵਦੀਪ ਗੋਇਲ, ਡਾ. ਪਰਮਿੰਦਰ ਕੌਰ, ਡਾ. ਸੰਜੀਵ ਸੇਠੀ, ਡਾ. ਬਲਜੀਤ ਸ਼ਰਮਾ, ਡਾ. ਪਰਵਜੀਤ ਸਿੰਘ ਗੁਲਾਟੀ ਏ.ਸੀ.ਐਸ., ਐਸ.ਐਮ.ਓ. ਫ਼ਰੀਦਕੋਟ, ਡਾ. ਕਾਜਲ, ਪ੍ਰਭਦੀਪ ਸਿੰਘ ਚਾਵਲਾ, ਅਰਵਿੰਦ ਛਾਬੜਾ, ਗਗਨਦੀਪ ਸੁਖੀਜਾ ਅਤੇ ਸੁਨੀਲ ਸਿੰਗਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 6.18 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਗਰਗ ਪਰਿਵਾਰ ਨੇ ਸਿਲਵਰ ਓਕਸ ਦੇ 5 ਬੂਟੇ ਸਮੇਤ ਟ੍ਰੀ ਗਾਰਡ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।