09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮਾਪੇ-ਅਧਿਆਪਕ ਮਿਲਣੀ ਦੀ ਆੜ ’ਚ ਸਰਕਾਰੀ ਮਸ਼ਹੂਰੀ ਕਰਨਾ ਗ਼ਲਤ ਰੁਝਾਨ- ਡੀ. ਟੀ. ਐਫ਼.

ਸ੍ਰੀ ਮੁਕਤਸਰ ਸਾਹਿਬ , 8 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਵੱਡੇ - ਵੱਡੇ ਦਾਅਵੇ ਕੀਤੇ ਜਾ ਰਹੇ ਹਨ , ਪਰ ਸਰਕਾਰੀ ਸਕੂਲਾਂ ਵਿਚ 9 ਅਕਤੂਬਰ ਨੂੰ ਹੋਣ ਵਾਲੀ ਮਾਪੇ - ਅਧਿਆਪਕ ਮਿਲਣੀ ਨੂੰ ਵੀ ਸਰਕਾਰ ਦੀ ਮਸ਼ਹੂਰੀ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਦੋਸ਼ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਲਗਾਇਆ ।

? 09-10-2026
ਸ੍ਰੀ ਮੁਕਤਸਰ ਸਾਹਿਬ , 8 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਵੱਡੇ - ਵੱਡੇ ਦਾਅਵੇ ਕੀਤੇ ਜਾ ਰਹੇ ਹਨ , ਪਰ ਸਰਕਾਰੀ ਸਕੂਲਾਂ ਵਿਚ 9 ਅਕਤੂਬਰ ਨੂੰ ਹੋਣ ਵਾਲੀ ਮਾਪੇ - ਅਧਿਆਪਕ ਮਿਲਣੀ ਨੂੰ ਵੀ ਸਰਕਾਰ ਦੀ ਮਸ਼ਹੂਰੀ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਦੋਸ਼ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਲਗਾਇਆ । ਆਗੂਆਂ ਨੇ ਦਾਅਵਾ ਕੀਤਾ ਕਿ ਸਿੱਖਿਆ ਵਿਭਾਗ ਵਿਚ ਪ੍ਰਿੰਸੀਪਲਾਂ ਦੀਆਂ ਮਨਜ਼ੂਰਸ਼ੁਦਾ 1945 ਆਸਾਮੀਆਂ ਵਿਚੋਂ ਕਰੀਬ 1200, ਮੁੱਖ ਅਧਿਆਪਕਾਂ ਦੀਆਂ 1950 ਵਿਚੋਂ ਕਰੀਬ 500 ਅਤੇ ਮਾਸਟਰ ਕਾਡਰ ਦੀਆਂ 59 ਹਜ਼ਾਰ ਆਸਾਮੀਆਂ ਵਿਚੋਂ ਕਰੀਬ 18 ਹਜ਼ਾਰ ਆਸਾਮੀਆਂ ਖ਼ਾਲੀ ਪਈਆਂ ਹਨ । ਇਸੇ ਤਰ੍ਹਾਂ ਲੈਕਚਰਾਰ ਕਾਡਰ ਦੀਆਂ ਵੀ ਕਰੀਬ 6 ਹਜ਼ਾਰ ਆਸਾਮੀਆਂ ਖ਼ਾਲੀ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ‘ ਸਿੱਖਿਆ ਕ੍ਰਾਂਤੀ ’ ਦੇ ਦਾਅਵੇ ਕਰਨਾ ਹਕੀਕਤ ਤੋਂ ਦੂਰ ਹੈ । ਆਗੂਆਂ ਨੇ ਕਿਹਾ ਕਿ ਅਧਿਆਪਕਾਂ ਤੇ ਸਕੂਲ ਮੁਖੀਆਂ ’ ਤੇ ਸਰਕਾਰੀ ਪ੍ਰਚਾਰ ਕਰਨ ਲਈ ਦਬਾਅ ਪਾਉਣਾ ਕਿਸੇ ਵੀ ਕੀਮਤ ’ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਦੇ ਕਥਿਤ ਝੂਠੇ ਦਾਅਵਿਆਂ ਨੂੰ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਦੌਰਾਨ ਲੋਕ ਕਚਹਿਰੀ ਵਿਚ ਉਠਾਇਆ ਜਾਵੇਗਾ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ , ਮੀਤ ਪ੍ਰਧਾਨ ਪਰਮਿੰਦਰ ਖੋਖਰ , ਵਿੱਤ ਸਕੱਤਰ ਨੀਰਜ ਬ ਜਾਜ , ਬਲਾਕ ਲੰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ , ਮੁਕਤਸਰ -1 ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਅਕਾਲਗੜ੍ਹ , ਮਲੋਟ ਦੇ ਪ੍ਰਧਾਨ ਗੁਰਵਰਿਆਮ ਸਰਾਵਾਂ , ਕੁਲਦੀਪ ਸ਼ਰਮਾ ਖੁੱਡੀਆਂ ਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਘਣੀਏ ਵਾਲਾ ’ਚ ਰਾਤ ਸਮੇਂ ਫਿਰਦੇ ਅਣਪਛਾਤੇ ਵਿਅਕਤੀਆਂ ਕਾਰਨ ਬਣਿਆ ਡਰ ਤੇ ਸਹਿਮ ਦਾ ਮਾਹੌਲ ਅਗਲੀ ਖ਼ਬਰ ਮਾਝਾ ਕਾਲਜ ’ਚ ਈਕੋ ਕਲੱਬ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।