12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਲੋਕ ਚੋਣਾਂ 'ਚ ਇਮਾਨਦਾਰ ਤੇ ਲੋਕਾਂ ਪ੍ਰਤੀ ਸਮਰਪਿਤ ਉਮੀਦਵਾਰਾਂ ਦੀ ਚੋਣ ਕਰਨ-ਗਿਰਧਰ

ਅਜੀਤ ਡੈਸਕ 25-05-2026
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਾਰੇ ਪੰਜਾਬ 'ਚ ਹੋਣ ਜਾ ਰਹੀਆਂ ਹਨ | ਪੰਜਾਬ ਦੇ ਲੋਕ ਆਪਣੇ-ਆਪਣੇ ਵਾਰਡਾਂ ਵਿਚੋਂ ਆਪਣੇ ਨੁਮਾਇੰਦੇ ਚੁਣਨਗੇ | ਇਹ ਪ੍ਰਗਟਾਵਾ ਕਰਦਿਆਂ ਗੁਰਦਾਸ ਗਿਰਧਰ ਸਾਬਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵਾਰਡਾਂ ਵਿਚੋਂ ਇਮਾਨਦਾਰ ਤੇ ਲੋਕਾਂ ਪ੍ਰਤੀ, ਸ਼ਹਿਰ ਪ੍ਰਤੀ ਜਾਂ ਆਪਣੇ ਕਸਬੇ ਪ੍ਰਤੀ ਵਫ਼ਾਦਾਰ ਉਮੀਦਵਾਰਾਂ ਦੀ ਚੋਣ ਕਰਨ ਤਾਂ ਕਿ ਹਜ਼ਾਰਾਂ ਦੀ ਗਿਣਤੀ ਵਿਚੋਂ ਚੰਗੇ ਲੋਕ ਅੱਗੇ ਆਉਣਗੇ ਤਾਂ ਪੰਜਾਬ ਦਾ ਮਾਹੌਲ ਚੰਗਾ ਹੋਵੇਗਾ | ਉਨ੍ਹਾਂ ਕਿਹਾ ਕਿ ਪੈਸੇ, ਨਸ਼ੇ ਆਦਿ ਦਾ ਲਾਲਚ ਦੇਣ ਵਾਲੇ ਉਮੀਦਵਾਰਾਂ ਤੋਂ ਗੁਰੇਜ਼ ਕੀਤਾ ਜਾਵੇ | ਇਸ ਕਰਕੇ ਚੋਣਾਂ ਵਿਚ ਰਾਜਨੀਤਿਕ ਪਾਰਟੀਆਂ ਦੀ ਬਜਾਏ ਚੰਗੇ ਨੁਮਾਇੰਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ |
ਪਿਛਲੀ ਖ਼ਬਰ 'ਆਪ' ਵਲੋਂ ਵਾਰਡ ਨੰਬਰ 13, 14 ਤੇ 15 ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਜਲਸੇ ਅਗਲੀ ਖ਼ਬਰ ਤਕਨੀਕੀ ਕਾਲਜਾਂ 'ਚ ਕੰਮ ਕਰਦੇ ਗੈਸਟ ਫ਼ੈਕਲਟੀ ਤੇ ਕੱਚੇ ਇੰਸਟਰਕਟਰਾਂ ਦੀਆਂ ਲਟਕਦੀਆਂ ਜਾਇਜ਼ ਮੰਗਾਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।