12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ਅੰਤਰ ਹਾਊਸ ਮੁਕਾਬਲੇ ਕਰਵਾਏ

ਫ਼ਰੀਦਕੋਟ, 11 ਅਕਤੂਬਰ (ਜਸਵੰਤ ਸਿੰਘ ਪੁਰਬਾ)- ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ‘ਬਿਨਾਂ ਅੱਗ ਤੋਂ ਪਕਵਾਨ’ ਬਣਾਉਣ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਜਿਸ ਤਹਿਤ ਕਲਾਮ ਹਾਊਸ, ਮਹਾਰਾਜਾ ਰਣਜੀਤ ਸਿੰਘ ਹਾਊਸ, ਭਾਈ ਘਨੱਈਆ ਜੀ ਹਾਊਸ, ਭਗਤ ਪੂਰਨ ਸਿੰਘ ਹਾਊਸ ਤੇ ਮਦਰ ਟੈਰੇਸਾ ਹਾਊਸ ਦੇ ਵਿਦਿਆਰਥੀਆਂ ਨੇ ਹਾਊਸ ਇੰਚਾਰਜ ਅਧਿਆਪਕਾਂ ਦੀ ਅਗਵਾਈ ਹੇਠ ਪ੍ਰਤੀਯੋਗੀਆਂ ਨੇ ਬਿਨਾਂ ਅੱਗ ਤੋਂ ਸਵਾਦਿਸ਼ਟ ਅਤੇ ਪੌਸ਼ਟਿਕ ਪਕਵਾਨ ਤਿਆਰ ਕਰਦਿਆਂ, ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 12-10-2026
ਫ਼ਰੀਦਕੋਟ, 11 ਅਕਤੂਬਰ (ਜਸਵੰਤ ਸਿੰਘ ਪੁਰਬਾ)- ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ‘ਬਿਨਾਂ ਅੱਗ ਤੋਂ ਪਕਵਾਨ’ ਬਣਾਉਣ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਜਿਸ ਤਹਿਤ ਕਲਾਮ ਹਾਊਸ, ਮਹਾਰਾਜਾ ਰਣਜੀਤ ਸਿੰਘ ਹਾਊਸ, ਭਾਈ ਘਨੱਈਆ ਜੀ ਹਾਊਸ, ਭਗਤ ਪੂਰਨ ਸਿੰਘ ਹਾਊਸ ਤੇ ਮਦਰ ਟੈਰੇਸਾ ਹਾਊਸ ਦੇ ਵਿਦਿਆਰਥੀਆਂ ਨੇ ਹਾਊਸ ਇੰਚਾਰਜ ਅਧਿਆਪਕਾਂ ਦੀ ਅਗਵਾਈ ਹੇਠ ਪ੍ਰਤੀਯੋਗੀਆਂ ਨੇ ਬਿਨਾਂ ਅੱਗ ਤੋਂ ਸਵਾਦਿਸ਼ਟ ਅਤੇ ਪੌਸ਼ਟਿਕ ਪਕਵਾਨ ਤਿਆਰ ਕਰਦਿਆਂ, ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਪ੍ਰਭਜੋਤ ਕੌਰ ਤੇ ਅਮਨਦੀਪ ਕੌਰ, ਟੀਮ ਕਲਾਮ ਹਾਊਸ ਨੇ ਪਹਿਲਾ, ਨਵਜੋਤ ਕੌਰ ਤੇ ਅਮਨਦੀਪ ਕੌਰ, ਟੀਮ ਮਹਾਰਾਜਾ ਰਣਜੀਤ ਸਿੰਘ ਨੇ ਦੂਜਾ ਅਤੇ ਅਲੀਜਾ ਬਜਾਜ ਤੇ ਹਰਸਿਮਰਤ ਕੌਰ, ਟੀਮ ਭਾਈ ਘਨੱਈਆ ਜੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਜੇਤੂ ਟੀਮਾਂ, ਜੇਤੂ ਹਾਊਸ ਇੰਚਾਰਜ ਸ਼ਿਵਪ੍ਰਤਾਪ ਸਿੰਘ, ਸ਼ਮਸ਼ੇਰ ਸਿੰਘ, ਰਮਨਦੀਪ ਕੌਰ ਅਤੇ ਪ੍ਰਿੰਸੀਪਲ ਡਾ. ਵੀਰਪਾਲ ਕੌਰ ਸੇਖੋਂ ਨੂੰ ਵਧਾਈ ਦਿੱਤੀ। ਜੱਜਮੈਂਟ ਦੀ ਭੂਮਿਕਾ ਲੈਕਚਰਾਰ ਅਮਿਤ ਚਾਵਲਾ, ਹਰਕੀਰਤ ਸਿੰਘ ਅਤੇ ਸਤਵੰਤ ਕੌਰ ਨੇ ਬਾਖੂਬੀ ਨਿਭਾਈ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਅਨਾਜ ਮੰਡੀ ਮਲੋਟ ’ਚ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਅਗਲੀ ਖ਼ਬਰ ਮਲੋਟ ਅਨਾਜ ਮੰਡੀ ਵਿਚ ਮੀਂਹ ਦਾ ਕਹਿਰ, ਹਜ਼ਾਰਾਂ ਕੁਇੰਟਲ ਝੋਨਾ ਭਿੱਜਿਆ ਕਿਸਾਨਾਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ’ ਤੇ ਚੁੱਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।