ਸਾਲਾਸਰ ਧਾਮ ਲਈ 28ਵੀਂ ਡਾਕ ਧਵਜ ਯਾਤਰਾ ਰਵਾਨਾ
ਗਿੱਦੜਬਾਹਾ, 11 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਗਿੱਦੜਬਾਹਾ ਵਲੋਂ ਪ੍ਰਧਾਨ ਨਰਿੰਦਰ ਅਰੋੜਾ ਅਤੇ ਪੁਨੀਤ ਕਟਾਰੀਆ ਪੁਨੂੰ ਦੀ ਅਗਵਾਈ ਹੇਠ 28ਵੀਂ ਡਾਕ ਧਵਜ ਯਾਤਰਾ ਦੀ ਰਵਾਨਗੀ ਮੌਕੇ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ। ਪ੍ਰਧਾਨ ਨਰਿੰਦਰ ਅਰੋੜਾ ਤੇ ਪੁਨੀਤ ਕਟਾਰੀਆ ਨੇ ਦੱਸਿਆ ਕਿ ਅੱਜ 28ਵੀਂ ਡਾਕ ਧਵਜ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਥਾਨਕ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਵਿਖੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ।
ਸ
ਸ੍ਰੀ ਸਾਲਾਸਰ ਧਾਮ ਲਈ ਰਵਾਨਾ ਹੋਣ ਸਮੇਂ ਪੈਦਲ ਯਾਤਰਾ ਮੈਂਬਰ ਅਤੇ ਸ਼ਰਧਾਲੂ। ਤਸਵੀਰ: ਪਰਮਜੀਤ ਸਿੰਘ ਥੇੜ੍ਹੀ
12-10-2026
ਗਿੱਦੜਬਾਹਾ, 11 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਗਿੱਦੜਬਾਹਾ ਵਲੋਂ ਪ੍ਰਧਾਨ ਨਰਿੰਦਰ ਅਰੋੜਾ ਅਤੇ ਪੁਨੀਤ ਕਟਾਰੀਆ ਪੁਨੂੰ ਦੀ ਅਗਵਾਈ ਹੇਠ 28ਵੀਂ ਡਾਕ ਧਵਜ ਯਾਤਰਾ ਦੀ ਰਵਾਨਗੀ ਮੌਕੇ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ। ਪ੍ਰਧਾਨ ਨਰਿੰਦਰ ਅਰੋੜਾ ਤੇ ਪੁਨੀਤ ਕਟਾਰੀਆ ਨੇ ਦੱਸਿਆ ਕਿ ਅੱਜ 28ਵੀਂ ਡਾਕ ਧਵਜ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਥਾਨਕ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਵਿਖੇ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ। ਉਪਰੰਤ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਹਰ 6 ਮਹੀਨੇ ਬਾਅਦ ਪੈਦਲ ਡਾਕ ਧਵਜਾ ਯਾਤਰਾ ਨੂੰ ਸਾਲਾਸਰ ਧਾਮ ਵਿਖੇ ਰਵਾਨਾ ਕੀਤਾ ਜਾਂਦਾ ਹੈ, ਜਿਸ ਲੜੀ ਤਹਿਤ ਅੱਜ ਕਰੀਬ 31 ਸ਼ਰਧਾਲੂਆਂ ਦੇ ਜਥੇ ਨੂੰ ਰਵਾਨਾ ਕੀਤਾ ਗਿਆ ਹੈ। ਇਹ ਜਥਾ 13 ਅਕਤੂਬਰ ਨੂੰ ਦੇਰ ਸ਼ਾਮ ਤੱਕ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਸਾਲਾਸਰ ਧਾਮ ਵਿਖੇ ਪੁੱਜੇਗਾ, ਜਿਥੇ ਸੰਘ ਦੇ ਮੈਂਬਰਾਂ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਪ੍ਰਧਾਨ ਨਰਿੰਦਰ ਅਰੋੜਾ ਕੁੰਜ ਬਿਹਾਰੀ ਬਾਂਸਲ, ਪੁਨੀਤ ਕਟਾਰੀਆ, ਮਨੀਸ਼ ਜੈਨ, ਪ੍ਰਦੀਪ ਬਾਂਸਲ, ਵਿਨੀਤ ਬਾਂਸਲ, ਨਿਖਿਲ, ਨੀਸੂ ਗੋਇਲ, ਲਵੀਸ਼ ਜਿੰਦਲ, ਦੀਪਕ ਗਰਗ, ਜੋਨੀ ਮੋਗਾ, ਹਿਮਾਂਸ਼ੂ, ਆਸ਼ੂ, ਭੋਲਾ, ਮੋਹਿਤ ਗਿਲੋਤਰਾ, ਅਜੇ ਸ਼ਰਮਾ, ਜਤਿਨ ਸਿੰਗਲਾ, ਮਿੱਤੂ ਸ਼ਰਮਾ ਆਦਿ ਹਾਜ਼ਰ ਸਨ।