11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਨੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਵਾਇਆ

ਅਜੀਤ ਡੈਸਕ 25-05-2026
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਥਾਂਦੇਵਾਲਾ ਦੇ ਹੈਡ ਨੇੜੇ ਸਰਹੰਦ ਫੀਡਰ ਵਿਚ ਇਕ ਲਾਸ਼ ਨੂੰ ਤੈਰਦੀ ਵੇਖਿਆ ਤਾਂ ਲੋਕਾਂ ਵਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ | ਪੁਲਿਸ ਨੇ ਪਹੁੰਚ ਕੇ ਇਸ ਲਾਸ਼ ਨੂੰ ਕਢਵਾ ਕੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿਚ ਪਹਿਚਾਣ ਲਈ 72 ਘੰਟਿਆਂ ਲਈ ਰਖਵਾਇਆ | ਲਾਸ਼ ਦਾ ਵੇਰਵਾ ਜਾਰੀ ਕਰਕੇ ਇਸ ਦੇ ਵਾਰਸ ਭਾਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਵੀ ਵਾਰਸ ਨਹੀਂ ਮਿਲਿਆ | ਜਿਸ ਮਗਰੋਂ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ | ਇਸ ਉਪਰੰਤ ਲਾਵਾਰਸ ਲਾਸ਼ਾਂ ਦਾ ਅੰਤਿਮ ਸਸਕਾਰ ਕਰਵਾਉਂਦੀ ਆ ਰਹੀ ਬਾਬਾ ਸ਼ਨੀਦੇਵ ਸੁਸਾਇਟੀ ਤੋਂ ਪੁਲਿਸ ਵਿਭਾਗ ਨੇ ਸਹਿਯੋਗ ਲੈ ਕੇ ਸ਼ਾਂਤੀ ਧਾਮ ਵਿਖੇ ਅਣਪਛਾਤੀ ਲਾਸ਼ ਦਾ ਸੁਸਾਇਟੀ ਵਲੋਂ ਪੁਲਿਸ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਗਾਂਧੀ, ਰਾਜੂ ਅਰੋੜਾ, ਜਸਵਿੰਦਰ ਸਿੰਘ, ਕਾਲਾ ਚੁੱਘ, ਧਰਮ ਪਾਲ, ਭੀਮ ਸਿੰਘ, ਰਜਿੰਦਰ ਬਿੰਦਰਾ ਹੋਰ ਮੈਂਬਰਾਂ ਤੋਂ ਇਲਾਵਾ ਥਾਣਾ ਸਦਰ ਦੇ ਏ.ਐੱਸ.ਆਈ. ਹਰਮੀਤ ਸਿੰਘ, ਪੁਲਿਸ ਮੁਲਾਜ਼ਮ ਕਿ੍ਸ਼ਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਿਖੇ ਤਿ੍ਤਿਆ ਸੋਪਾਨ ਸਕਾਊਟ ਐਂਡ ਗਾਈਡੈਂਸ ਕੈਂਪ ਅਗਲੀ ਖ਼ਬਰ ਵੀਰ ਸਿੰਘ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।