26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਅਲਾਇੰਸ ਕਲੱਬ ਬਰਗਾੜੀ ਨੇ ਅਪਾਹਜ ਤੇ ਬਜ਼ੁਰਗ ਵਿਅਕਤੀਆਂ ਨੂੰ ਲੋੜੀਂਦਾ ਸਾਮਾਨ ਵੰਡਿਆ

ਅਜੀਤ ਡੈਸਕ 02-04-2026
ਬਰਗਾੜੀ, 1 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਅਲਾਇੰਸ ਕਲੱਬ ਬਰਗਾੜੀ ਵਲੋਂ ਭਾਰਤ ਸਰਕਾਰ ਦੇ ਰੁਦਰਾ ਆਸਰਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਲੰਭਵਾਲੀ ਵਿਖੇ ਲਗਾਏ ਕੈਂਪ 'ਚ ਅਪਾਹਜ ਤੇ ਬਜ਼ੁਰਗ ਲੋੜਵੰਦ ਵਿਅਕਤੀਆਂ ਨੂੰ ਬਿਜਲਈ ਸਾਈਕਲ, ਟਰਾਈ ਸਾਈਕਲ, ਵੀਲ੍ਹ ਚੇਅਰ, ਵਾਕਰ, ਫਲੱਸ ਸੀਟਾਂ, ਬਿਸਾਖੀਆਂ, ਕੰਨਾਂ ਦੀਆਂ ਮਸ਼ੀਨਾ, ਐਨਕਾਂ, ਗੋਡੇ ਤੇ ਕਮਰ ਦੀਆਂ ਬੈਲਟਾਂ ਆਦਿ ਵੰਡੀਆਂ ਗਈਆਂ | ਡਾ. ਸਿਵੀਆਂ ਤੇ ਭਾਜਪਾ ਦੇ ਐਸ.ਸੀ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਮਾਜ ਭਲਾਈ ਵਿਭਾਗ ਵਲੋਂ 12 ਲੱਖ ਦੀ ਕੀਮਤ ਦੇ ਕਰੀਬ ਉਪਰੋਕਤ ਸਮਾਨ ਭੇਜਿਆ ਗਿਆ ਜੋ ਵਿਧਾਨ ਸਭਾ ਹਲਕਾ ਜੈਤੋ ਦੇ ਲਗਭਗ 150 ਲੋੜਵੰਦ ਵਿਅਕਤੀਆਂ ਨੂੰ ਵੰਡਿਆ ਗਿਆ | ਜਸਪਾਲ ਸਿੰਘ ਪੰਜਗਰਾਈਾ ਨੇ ਦੱਸਿਆਂ ਕਿ ਕੇਂਦਰ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਜੈਤੋ ਦਾ ਕੋਈ ਵੀ ਵਿਅਕਤੀ ਲੋੜੀਂਦੇ ਸਮਾਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਉਨ੍ਹਾਂ ਇਸ ਕੈਂਪ 'ਚ ਸਹਿਯੋਗ ਦੇਣ ਵਾਲੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ, ਰੂਪ ਸਿੰਘ, ਲਾਭ ਸਿੰਘ ਸਾਬਕਾ ਪੰਚ, ਨਿਰਮਲ ਸਿੰਘ, ਸੁਖਜੀਤ ਕੌਰ, ਸੁਖਜੰਤ ਸਿੰਘ ਸਦਿਉੜਾ, ਸਰਪੰਚ ਕੁਲਵਿੰਦਰ ਮਾਨ, ਹਰਦੀਪ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਰੰਗਮੰਚ ਵਲੋਂ ਸਮਾਗਮ 4 ਨੂੰ ਅਗਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਆਗ਼ਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।