ਮਲੋਟ, 1 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬੀ ਸਾਹਿਤ, ਕਲਾ ਤੇ ਸੱਭਿਆਚਾਰ ਦੇ ਪ੍ਰਤੀਕ ਮਲੋਟ ਰੰਗ ਮੰਚ ਮਲੋਟ ਵਲੋਂ ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਸਮਾਗਮ 4 ਅਪ੍ਰੈਲ ਨੂੰ ਸ਼ਾਮ 6 ਵਜੇ ਮਿਮਿਟ ਕਾਲਜ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕ ਰੰਗ ਮੰਚ ਦੇ ਬਾਨੀ ਬਰਾੜ ਸੁਖਬੀਰ ਕੁੰਡਲ, ਅਜਮੇਰ ਸਿੰਘ ਬਰਾੜ, ਜਸਬੀਰ ਸਿੰਘ ਸੇਖੋਂ, ਜੱਸਾ ਕੰਗ, ਨਿਰਮਲ ਦਿਓਲ, ਤਰਸੇਮ ਰਾਹ, ਟੀਟੂ ਸੰਧੂ, ਦਰਸ਼ਨ ਜਟਾਣਾ, ਪਰਮਿੰਦਰ ਬਰਾੜ, ਸੁਖਰਾਜ ਸਿੰਘ ਬਰਾੜ ਨੇ ਦੱਸਿਆ ਕਿ ਲੋਕ ਰੰਗ ਮੰਚ ਦੀ 39ਵੀਂ ਪੇਸ਼ਕਸ਼ ਵਿਚ ਪੰਜਾਬੀ ਨਾਟਕ 'ਤੂੰ ਅਗਲਾ ਵਰਕਾ ਫੋਲ' ਜਿਸ ਦੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਡਾ. ਸਾਹਿਬ ਸਿੰਘ ਹਨ ਦੀ ਪੇਸ਼ਕਾਰੀ ਹੋਵੇਗੀ | ਪ੍ਰਬੰਧਕ ਬਲਵਿੰਦਰ ਚੀਮਾ, ਹੰਸਰਾਜ ਫੂਲੇਵਾਲਾ, ਬਲਰਾਜ ਮਾਨ, ਬੌਬੀ ਕੰਗ, ਕਾਕਾ ਬਰਾੜ, ਕੁਲਦੀਪ ਸਿੰਘ ਦਾਨੇਵਾਲਾ, ਹਰਿੰਦਰ ਜੱਸਲ, ਰਿਸ਼ੀ ਹਿਰਦੇਪਾਲ, ਸੱਤਪਾਲ ਭੂੰਦੜ, ਲਾਲੀ ਮਾਨ, ਚੇਤਨ ਭੂਰਾ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਗੇ, ਜਦਕਿ ਮਿਮਿਟ ਦੇ ਡਾਇਰੈਕਟਰ-ਪਿ੍ੰਸੀਪਲ ਡਾ. ਜਸਕਰਨ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ |