26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਗੜੀ ਸੰਸਥਾ ਵਲੋਂ ਆਰਗੈਨਿਕ ਖੇਤੀ ਕਰਨ 'ਤੇ ਜਗਸੀਰ ਸਿੰਘ ਸੁੱਖਣਵਾਲਾ ਸਨਮਾਨਿਤ

ਅਜੀਤ ਡੈਸਕ 02-04-2026
ਫ਼ਰੀਦਕੋਟ, 1 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕਿਸਾਨਾਂ ਦੀ ਭਲਾਈ ਲਈ ਸੇਵਾ ਕਾਰਜ ਕਰ ਰਹੀ ਪਗੜੀ ਸੰਸਥਾ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਤੇ ਸਹਾਇਤਾ ਲਈ ਤੱਤਪਰ ਟੀਮ ਵਲੋਂ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਹਰਵਿੰਦਰ ਸਿੰਘ ਡਵੀਜ਼ਨ ਕੋਆਰਡੀਨੇਟਰ ਨੇ ਦੱਸਿਆ ਕਿ ਪਗੜੀ ਸੰਸਥਾ ਵਲੋਂ ਪਿੰਡ ਸੁੱਖਣਵਾਲਾ ਦੇ ਉੱਦਮੀ ਕਿਸਾਨ ਜਗਸੀਰ ਸਿੰਘ ਜੋ ਕਿ ਬਿਨਾਂ ਰੇਅ ਸਪਰੇਅ ਦੇ ਖੇਤੀ ਕਰ ਰਹੇ ਹਨ, ਉਨ੍ਹਾਂ ਦੇ ਖੇਤ ਵਿਚ ਜਾ ਕੇ ਟੀਮ ਵਲੋਂ ਇੱਕਤਰ ਕੀਤੀ ਗਈ ਤੇ ਉਨ੍ਹਾਂ ਨੂੰ ਆਰਗੈਨਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ | ਪਗੜੀ ਸੰਸਥਾਂ ਵਲੋਂ ਜਗਸੀਰ ਸਿੰਘ ਸੁੱਖਣਵਾਲਾ ਨੂੰ ਆਰਗੈਨਿਕ ਖੇਤੀ ਕਰਨ ਕਰਕੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਪਗੜੀ ਸੰਸਥਾ ਵਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਘਰੇਲੂ ਬਗੀਚੀ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਘਰੇਲੂ ਬਗੀਚੀਆਂ (ਕਿਚਨ ਗਾਰਡਨ) ਤਾਜ਼ੀਆਂ, ਜ਼ਹਿਰ-ਮੁਕਤ ਤੇ ਪੌਸ਼ਟਿਕ ਸਬਜ਼ੀਆਂ ਪ੍ਰਾਪਤ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ, ਜੋ ਪਰਿਵਾਰ ਦੀ ਸਿਹਤ ਲਈ ਬਹੁਤ ਲਾਭਦਾਇਕ ਹਨ | ਇਹ ਘਰ ਦੀ ਖਾਲੀ ਜਗ੍ਹਾ ਜਾਂ ਛੱਤ 'ਤੇ ਆਸਾਨੀ ਨਾਲ ਲਗਾਈਆਂ ਜਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਪਗੜੀ ਸੰਸਥਾ ਵਲੋਂ ਘੱਟ ਜ਼ਮੀਨ ਵਾਲੇ ਕਿਸਾਨ ਤੇ ਬੇਜ਼ਮੀਨੇ ਕਿਸਾਨਾਂ ਦੀ ਭਲਾਈ ਲਈ ਸੇਵਾ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਲਾਲ ਸਿੰਘ ਸ਼ਿਕਾਗੋ, ਕੁਲਦੀਪ ਸਿੰਘ, ਹਰੀ ਸਿੰਘ ਅਮਰੀਕਾ ਦੀ ਅਗਵਾਈ ਵਿਚ ਪਗੜੀ ਸੰਸਥਾ ਨੇ ਪਿਛਲੇ ਕੁਝ ਸਾਲਾਂ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਕਿਸਾਨਾਂ ਦੀ ਮੱਦਦ ਕੀਤੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਛੋਟੇ ਕਿਸਾਨਾਂ ਦੀ ਮੱਦਦ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ 100 ਤੋਂ ਵੱਧ ਮੁਰਗੀ ਫ਼ਾਰਮਿੰਗ ਦਾ ਕੰਮ ਕਿਸਾਨਾਂ ਨੂੰ ਕਰਵਾ ਕੇ ਦੇਣ ਦਾ ਟੀਚਾ ਹੈ ਤੇ ਕਿਸਾਨਾਂ ਨੂੰ 500 ਘਰੇਲੂ ਬਗੀਚੀਆਂ ਲਾਉਣ ਦਾ ਟੀਚਾ ਹੈ | ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੀ ਭਲਾਈ ਲਈ ਐਫ.ਪੀ.ਓ ਬਣਾਉਣ ਦਾ ਪ੍ਰੋਗਰਾਮ ਹੈ ਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਫ਼ਸਲਾਂ ਦੀ ਮਾਰਕੀਟਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਹਰਵਿੰਦਰ ਸਿੰਘ ਕੋਆਰਡੀਨੇਟਰ, ਜਸਪਾਲ ਸਿੰਘ ਡਵੀਜ਼ਨ ਜਨਰਲ ਸਕੱਤਰ ਹਾਜ਼ਰ ਸਨ |
ਪਿਛਲੀ ਖ਼ਬਰ ਹਰੀਨੌਂ 'ਚ ਖ਼ੁਦਕਸ਼ੀ ਕਰਨ ਵਾਲੇ ਸਕੇ ਭਰਾਵਾਂ ਨੂੰ ਕਿਸਾਨ ਜਥੇਬੰਦੀਆਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨਿੱਘੀਆਂ ਸ਼... ਅਗਲੀ ਖ਼ਬਰ ਰੈਲੀ ਦੀ ਸਫ਼ਲਤਾ ਅਕਾਲੀ ਦਲ ਨੂੰ ਕਰੇਗੀ ਹੋਰ ਮਜ਼ਬੂਤ- ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।