26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਭਾਕਿਯੂ ਏਕਤਾ (ਉਗਰਾਹਾਂ) ਨੇ ਫ਼ਸਲ ਖ਼ਰਾਬੇ ਦੇ ਅੰਕੜੇ ਜੁਟਾਏ ਮੁਆਵਜ਼ੇ ਦੀ ਮੰਗ

ਅਜੀਤ ਡੈਸਕ 02-04-2026
ਮੰਡੀ ਕਿੱਲਿਆਂਵਾਲੀ, 1 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਭਾਕਿਯੂ ਏਕਤਾ (ਉਗਰਾਹਾਂ) ਦੀ ਬਲਾਕ ਕਮੇਟੀ ਨੇ ਹਲਕਾ ਲੰਬੀ 'ਚ ਕੱਲ੍ਹ ਸ਼ਾਮ ਗੜੇ੍ਹਮਾਰੀ ਕਰਕੇ ਫ਼ਸਲ ਖ਼ਰਾਬੇ ਸੰਬੰਧੀ ਆਪਣੇ ਪੱਧਰ 'ਤੇ ਅੰਕੜੇ ਜੁਟਾਏ ਹਨ | ਜਥੇਬੰਦੀ ਨੇ ਪ੍ਰਭਾਵਿਤ ਪਿੰਡਾਂ ਦੇ ਅੰਕੜੇ ਜਨਤਕ ਕਰਦਿਆਂ ਪਿੰਡ ਘੁਮਿਆਰਾ, ਫੱਤਾਕੇਰਾ, ਮਿੱਡੂਖੇੜਾ, ਵਣਵਾਲਾ, ਲੰਬੀ, ਚੰਨੂੰ, ਲਾਲਬਾਈ, ਅਰਨੀਵਾਲਾ, ਫੁੱਲੂਖੇੜਾ, ਬੋਦੀਵਾਲਾ, ਕਬਰਵਾਲਾ, ਕੱਟਿਆਂਵਾਲੀ ਤੇ ਸਰਾਵਾਂ ਬੋਦਲਾਂ 'ਚ ਭਾਰੀ ਗੜੇ੍ਹਮਾਰੀ ਹੋਣ ਕਰਕੇ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋਣ ਦਾ ਦਾਅਵਾ ਕੀਤਾ ਹੈ | ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਪਹਿਲਾਂ ਤੋਂ ਮੰਦੀ ਹਾਲਤ ਕਿਸਾਨਾਂ ਦੀ ਆਰਥਿਕ ਹਾਲਤ ਇਸ ਗੜੇ੍ਹਮਾਰੀ ਨਾਲ ਹੋਈ ਫ਼ਸਲ ਖ਼ਰਾਬੇ ਕਾਰਨ ਹੋਰ ਮਾੜੀ ਹੋ ਗਈ ਹੈ |
ਪਿਛਲੀ ਖ਼ਬਰ ਏਟਕ ਜਥੇਬੰਦੀਆਂ ਨੇ ਚਾਰ ਲੇਬਰ ਕੋਡ ਲਾਗੂ ਕਰਨ ਦੇ ਰੋਸ ਵਜੋਂ ਬਲੈਕ ਡੇਅ ਮਨਾਇਆ ਅਗਲੀ ਖ਼ਬਰ ਭੁੱਲਰ ਨੂੰ 14 ਦਿਨ ਲਈ ਭੇਜਿਆ ਜੇਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।