28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

14ਵੀਂ ਅਥਲੈਟਿਕ ਮੀਟ 'ਚ ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਬੈਸਟ ਅਥਲੀਟ ਬਣੇ

ਅਜੀਤ ਡੈਸਕ 09-03-2026
ਮਲੋਟ, 8 ਮਾਰਚ (ਪਾਟਿਲ)-ਸੀਜੀਐਮ ਕਾਲਜ ਮੋਹਲਾਂ ਦੀ 14ਵੀਂ (ਸੈਸ਼ਨ 2025-26) ਅਥਲੈਟਿਕ ਮੀਟ 'ਚ ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਬੈਸਟ ਐਥਲੀਟ ਐਲਾਨੇ ਗਏ | ਇਨਾਮਾਂ ਦੀ ਵੰਡ ਕਮਲਪ੍ਰੀਤ ਸਿੰਘ ਬਲਾਕ ਸੰਮਤੀ ਮੈਂਬਰ ਮੋਹਲਾਂ ਤੇ ਸਰਪੰਚ ਹਰਮਨਦੀਪ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੀਜੀਐਮ ਸੰਸਥਾ 'ਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਪੂਰੀ ਤਵੱਜੋ ਦਿੱਤੀ ਜਾਂਦੀ ਹੈ | ਪਿ੍ੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਜਿਹੜੇ ਬੱਚੇ ਖੇਡਾਂ ਲਈ ਗਰਾਊਾਡ ਆਉਂਦੇ ਹਨ ਉਹ ਕਦੇ ਵੀ ਵਿਗੜਦੇ ਨਹੀਂ | ਖੇਡਾਂ ਦੀ ਰਸਮੀ ਸ਼ੁਰੂਆਤ ਸਰੀਰਕ ਸਿੱਖਿਆ ਦੇ ਅਧਿਆਪਕ ਪ੍ਰੋ. ਡਿੰਕੀਪਾਲ ਅਤੇ ਪ੍ਰੋ. ਪਵਨਪ੍ਰੀਤ ਨੇ ਸ਼ੁਰੂ ਕੀਤੀ | ਸਟੇਜ ਦਾ ਸੰਚਾਲਨ ਪ੍ਰੋ. ਗਗਨਦੀਪ ਸਿੰਘ ਤੇ ਪ੍ਰੋ. ਸਰਬਜੀਤ ਕੌਰ ਨੇ ਕੀਤਾ | ਇਸੇ ਤਰ੍ਹਾਂ ਹੀ ਕੁੜੀਆਂ ਦੇ ਮੁਕਾਬਲਿਆਂ 'ਚ ਡਿਸਕਸ ਥਰੋ ਵਿਚ ਸੁਖਪ੍ਰੀਤ ਕੌਰ ਪਹਿਲੇ ਨੰਬਰ, ਗੁਰਪ੍ਰੀਤ ਕੌਰ ਦੂਸਰੇ ਨੰਬਰ ਤੇ ਕੋਮਲਪ੍ਰੀਤ ਕੌਰ ਤੀਸਰੇ ਨੰਬਰ 'ਤੇ ਰਹੀ | 100 ਮੀਟਰ ਮੁਕਾਬਲੇ 'ਚ ਗੁਰਪ੍ਰੀਤ ਕੌਰ ਪਹਿਲੇ ਨੰਬਰ, ਕਿਰਨ ਦੂਸਰੇ ਨੰਬਰ 'ਤੇ, ਸੁਖਪ੍ਰੀਤ ਕੌਰ ਤੀਸਰੇ ਨੰਬਰ 'ਤੇ ਰਹੀ | ਉੱਚੀ ਛਾਲ ਵਿਚ ਵੀਰਪਾਲ ਕੌਰ ਪਹਿਲੇ, ਜਸ਼ਨਦੀਪ ਦੂਸਰੇ, ਰਾਜਵਿੰਦਰ ਕੌਰ ਤੀਸਰੇ ਸਥਾਨ 'ਤੇ ਰਹੀ | ਗੋਲਾ ਸੁੱਟਣ ਦੇ ਮੁਕਾਬਲੇ 'ਚ ਅਮਨਦੀਪ ਕੌਰ ਪਹਿਲੇ, ਕੋਮਲਪ੍ਰੀਤ ਕੌਰ ਦੂਸਰੇ, ਸੁਖਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੀ | ਇਸ ਮੌਕੇ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ, ਰਾਜ ਕੁਮਾਰ, ਸੁਮਿਤ ਘੁੰਮਣ, ਜਸਪਾਲ ਸਿੰਘ ਸੰਧੂ, ਕਾਮਰੇਡ ਜਗਜੀਤ ਸਿੰਘ ਜੱਸੇਆਣਾ, ਅਰਪਨਦੀਪ ਸਿੰਘ ਸੰਧੂ, ਜਰਮਨਦੀਪ ਸਿੰਘ ਸੰਧੂ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਪ੍ਰੋ. ਨਿਰਮਲ ਕੌਰ, ਪ੍ਰੋ. ਪਵਨਦੀਪ ਕੌਰ, ਪ੍ਰੋ. ਪਿ੍ਅੰਕਾ, ਪ੍ਰੋ. ਸਤਵੀਰ ਕੌਰ, ਪ੍ਰੋ. ਸੁਮਨ ਗਾਂਧੀ, ਪ੍ਰੋ. ਸੀਮਾ ਰਾਣੀ, ਪ੍ਰੋ. ਈਸ਼ਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਜਗਮੀਤ ਸਿੰਘ, ਲਾਇਬ੍ਰੇਰੀਅਨ ਗੁਰਜੀਤ ਕੌਰ, ਰਨਜੋਧਨ ਸਿੰਘ ਹੈਡ ਕਲਰਕ, ਸੁਰਿੰਦਰ ਪਾਲ ਸੁਪਰਡੈਂਟ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਭਲਾਈ ਮੰਚ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਅਗਲੀ ਖ਼ਬਰ ਨਾਰੀ ਚੇਤਨਾ ਮੰਚ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।