28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਲੋਕ ਭਲਾਈ ਮੰਚ ਵਲੋਂ ਅੱਖਾਂ ਦਾ ਮੁਫ਼ਤ ਕੈਂਪ

ਅਜੀਤ ਡੈਸਕ 09-03-2026
ਮਲੋਟ, 8 ਮਾਰਚ (ਪਾਟਿਲ)-ਸੰਸਥਾ ਲੋਕ ਭਲਾਈ ਮੰਚ ਪਿੰਡ ਮਲੋਟ ਵਲੋਂ ਸੰਸਥਾ ਦੇ ਸੰਸਥਾਪਕ ਸਵ: ਗੁਰਜੀਤ ਸਿੰਘ ਗਿੱਲ ਦੀ ਯਾਦ 'ਚ ਲਗਾਏ ਗਏ ਤੀਜੇ ਅੱਖਾਂ ਦੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਤਹਿਤ 70 ਮਰੀਜ਼ਾਂ ਦੇ ਮੋਤੀਆਬਿੰਦ ਦੇ ਸਫ਼ਲ ਆਪ੍ਰੇਸ਼ਨ ਕਰਵਾਏ ਗਏ | ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਲਾਇਨਸ ਕਲੱਬ ਆਈ ਕੇਅਰ ਜੈਤੋ ਵਿਖੇ ਕਰਵਾਏ ਗਏ | ਆਪ੍ਰੇਸ਼ਨ ਕਰਵਾ ਕੇ ਵਾਪਸ ਪਰਤੇ ਬਜ਼ੁਰਗਾਂ ਤੇ ਮਾਤਾਵਾਂ ਨੇ ਲੋਕ ਭਲਾਈ ਮੰਚ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਔਲਖ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵਲੋਂ ਕੁੱਲ 70 ਮਰੀਜ਼ਾਂ ਦੇ ਮੋਤੀਆਬਿੰਦ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚੋਂ 35 ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾ ਕੇ ਉਨ੍ਹਾਂ ਨੂੰ ਵਿਸ਼ੇਸ਼ ਸਾਧਨਾਂ ਰਾਹੀਂ ਸੁਰੱਖਿਅਤ ਤਰੀਕੇ ਨਾਲ ਘਰਾਂ ਤੱਕ ਪਹੁੰਚਾਇਆ ਗਿਆ | ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਤੇ ਫਲ-ਫਰੂਟ ਵੀ ਦਿੱਤੇ ਗਏ | ਆਪ੍ਰੇਸ਼ਨ ਕਰਵਾ ਚੁੱਕੇ ਮਰੀਜ਼ਾਂ ਨੂੰ ਜੈਤੋ ਤੋਂ ਵਾਪਸ ਲਿਆਉਣ ਲਈ ਸੰਸਥਾ ਦੀ ਵਿਸ਼ੇਸ਼ ਟੀਮ ਵੀ ਉਚੇਚੇ ਤੌਰ 'ਤੇ ਪੁੱਜੀ, ਜਿਸ 'ਚ ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਔਲਖ, ਜਨਰਲ ਸਕੱਤਰ ਇਕਬਾਲ ਸਿੰਘ ਡੀਪੀ, ਕੈਸ਼ੀਅਰ ਨਰਿੰਦਰ ਸਿੰਘ ਢਿੱਲੋਂ, ਕੁਲਬੀਰ ਸਿੰਘ ਗਿੱਲ, ਪਿੰਦਰ ਕੰਗ ਤੇ ਕੁਲਜੀਤ ਸਿੰਘ ਗਿੱਲ ਆਦਿ ਮੈਂਬਰ ਨੇ ਮਰੀਜ਼ਾਂ ਨੂੰ ਫਲ ਫਰੂਟ ਵੰਡੇ ਤੇ ਦਵਾਈਆਂ, ਐਨਕਾ ਆਦਿ ਦਿੱਤੀਆਂ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਦੇ ਕਾਰਡ ਬਣਾਏ ਅਗਲੀ ਖ਼ਬਰ 14ਵੀਂ ਅਥਲੈਟਿਕ ਮੀਟ 'ਚ ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਬੈਸਟ ਅਥਲੀਟ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।