28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨਾਰੀ ਚੇਤਨਾ ਮੰਚ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਅਜੀਤ ਡੈਸਕ 09-03-2026
ਮਲੋਟ, 8 ਮਾਰਚ (ਪਾਟਿਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਨਾਮਵਰ ਸੰਸਥਾ ਨਾਰੀ ਚੇਤਨਾ ਮੰਚ ਮਲੋਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਮਨਾਇਆ ਗਿਆ | ਇਸ ਦੌਰਾਨ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਨਾਰੀ ਚੇਤਨਾ ਮੰਚ ਮਲੋਟ ਦੀ ਪ੍ਰਧਾਨ ਰਾਜਿੰਦਰ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ 1908 ਵਿਚ ਅਮਰੀਕਾ 'ਚ ਔਰਤਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕੀਤਾ | 1909 ਨੂੰ ਅਮਰੀਕਾ ਦੇਸ਼ ਨੇ ਮਹਿਲਾ ਦੀਆਂ ਮੰਗਾਂ ਮੰਨ ਕੇ ਮਹਿਲਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ | 1910 'ਚ ਦੇਸ਼ ਦੀ ਮਹਾਨ ਔਰਤ ਕਲਾਰਾ ਜੈਕਟੀਨ ਨੇ ਅੰਤਰਰਾਸ਼ਟਰੀ ਮਹਿਲਾ ਮਨਾਉਣ ਦੀ ਮੰਗ ਕੀਤੀ | ਡਾ. ਗਿੱਲ ਨੇ ਦੇਸ਼ ਵਿਦੇਸ਼ ਦੀਆਂ ਸਤਿਕਾਰਯੋਗ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਨਾਰੀ ਸ਼ਕਤੀ ਤੋਂ ਬਿਨ੍ਹਾਂ ਪਰਿਵਾਰ ਸਮਾਜ ਅਤੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ | ਡਾ. ਗਿੱਲ ਨੇ ਕਿਹਾ ਕਿ ਸਭ ਤੋਂ ਮਹਾਨ ਔਰਤ ਮਾਤਾ ਗੁਜਰ ਕੌਰ ਜੀ ਹਨ ਜਿਨਾਂ ਨੇ ਦੇਸ਼ ਕੌਮ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਸਾਡੇ ਦੇਸ਼ ਨੂੰ ਔਰਤਾਂ ਤੇ ਮਾਣ ਹੈ, ਜੋ ਦੇਸ਼ ਦੇ ਮਹਾਨ ਅਹੁਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ, ਮੁੱਖ ਮੰਤਰੀ, ਜੱਜ, ਡਾਕਟਰ ਆਦਿ ਔਰਤਾਂ ਆਪਣੀਆਂ ਸੇਵਾਵਾਂ ਦੇ ਚੁੱਕੀਆਂ ਹਨ ਅਤੇ ਦੇ ਰਹੀਆਂ ਹਨ | ਇਸ ਮੌਕ ਸੁਨੀਤਾ ਪੁੱਤਰੀ ਮਹਿਮਾ ਸਿੰਘ ਨੈਸ਼ਨਲ ਅਥਲੀਟ 500 ਮੀਟਰ ਤੇ 800 ਮੀਟਰ 'ਚ ਗੋਲਡ ਮੈਡਲ ਪ੍ਰਾਪਤ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਜੀਤ ਕੌਰ, ਨਿਰਮਲ ਕੌਰ, ਡਾ. ਗੁਰਚਰਨ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਸੁਨੀਤਾ, ਕਰਮਜੀਤ ਕੌਰ ਅਬੁਲਖੁਰਾਣਾ, ਗੁਰਪ੍ਰੀਤ ਕੌਰ ਅਬੁਲਖੁਰਾਣਾ, ਰਵੀਨਾ ਅਬੁਲਖੁਰਾਣਾ, ਰਾਜਵਿੰਦਰ ਕੌਰ, ਨਰਿੰਦਰ ਕੌਰ, ਮਾਸਟਰ ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਵਾਲੀਆ ਆਦਿ ਔਰਤਾਂ ਹਾਜ਼ਰ ਸਨ |
ਪਿਛਲੀ ਖ਼ਬਰ 14ਵੀਂ ਅਥਲੈਟਿਕ ਮੀਟ 'ਚ ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਬੈਸਟ ਅਥਲੀਟ ਬਣੇ ਅਗਲੀ ਖ਼ਬਰ ਨਰੇਗਾ ਮਜ਼ਦੂਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।