18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਕਿਯੂ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਅਜੀਤ ਡੈਸਕ 21-02-2026
ਸ੍ਰੀ ਮੁਕਤਸਰ ਸਾਹਿਬ, 20 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਭੰਗੇਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ 'ਚ ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਉਦੇਕਰਨ, ਜ਼ਿਲ੍ਹਾ ਖ਼ਜ਼ਾਨਚੀ ਸੁਰਜੀਤ ਸਿੰਘ ਰੁਪਾਣਾ, ਜ਼ਿਲ੍ਹਾ ਆਗੂ ਗੁਰਜੰਟ ਸਿੰਘ ਕੋਟਲੀ ਦੇਵਨ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਭੰਗੇਵਾਲਾ, ਸੀਰਵਾਲੀ ਤੇ ਪਿੰਡ ਮਾਨ ਸਿੰਘ ਵਾਲਾ ਦੀਆਂ ਇਕਾਈਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਆਉਣ ਵਾਲੀ 13 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਕਿਸਾਨ ਪੰਚਾਇਤ ਜਿਸ 'ਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਪਹੁੰਚ ਰਹੇ ਹਨ, ਦੇ ਸੰਬੰਧ ਵਿਚ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਨਕਲੀ ਦੁੱਧ, ਪਨੀਰ, ਘਿਓ ਤੋਂ ਇਲਾਵਾ ਭਾਰਤ ਤੇ ਅਮਰੀਕਾ ਦੇ ਵਪਾਰ ਸਮਝੌਤੇ ਦਾ ਵਿਰੋਧ ਅਤੇ ਪਿੰਡਾਂ ਦੀਆਂ ਸੁਸਾਇਟੀਆਂ ਦੇ ਕਰਜ਼ੇ ਤੇ ਖ਼ਾਤਿਆਂ ਬਾਰੇ ਵਿਚਾਰ-ਚਰਚਾ ਹੋਈ | ਇਸ ਮੌਕੇ ਕਿਸਾਨ ਆਗੂ ਦਵਿੰਦਰ ਸਿੰਘ ਭੰਗੇਵਾਲਾ, ਗੁਰਮੁੱਖ ਸਿੰਘ ਸੀਰਵਾਲੀ ਇਕਾਈ ਪ੍ਰਧਾਨ, ਦਲਜੀਤ ਸਿੰਘ ਸੀਰਵਾਲੀ, ਜਗਸੀਰ ਸਿੰਘ ਮਾਨ ਸਿੰਘ ਵਾਲਾ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਹਰਪਾਲ ਸਿੰਘ ਮਾਨ ਸਿੰਘ ਵਾਲਾ, ਯਾਦਵਿੰਦਰ ਸਿੰਘ ਭੰਗੇਵਾਲਾ ਇਕਾਈ ਪ੍ਰਧਾਨ, ਦੀਪ ਖੋਸਾ, ਧੰਨਵੀਰ ਸਿੰਘ, ਸ਼ਮਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵੀਰ ਸਿੰਘ, ਬਲਰਾਜ ਸਿੰਘ, ਸੁਖਚੈਨ ਸਿੰਘ, ਜਸਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਦੀਪ ਖੋਸਾ, ਲਖਵਿੰਦਰ ਸਿੰਘ, ਲਾਹੌਰਾ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਔਰਤ ਵਲੋਂ ਨਗਰ ਕੌਂਸਲ ਗਿੱਦੜਬਾਹਾ ਦੇ ਅਧਿਕਾਰੀ 'ਤੇ ਗ਼ਲਤ ਹਰਕਤਾਂ ਕਰਨ ਦੇ ਦੋਸ਼ ਅਗਲੀ ਖ਼ਬਰ ਅੰਬੇਡਕਰ ਨਗਰ 'ਚ ਸੀਵਰੇਜ਼ ਸਮੱਸਿਆ ਨਾਲ ਲੋਕ ਬੇਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।