30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੇ ਕੁਲਵੰਤ ਸਿੰਘ ਸਰਾਂ ਪ੍ਰਧਾਨ ਬਣੇ

ਅਜੀਤ ਡੈਸਕ 30-01-2026
ਕੋਟਕਪੂਰਾ, 29 ਜਨਵਰੀ (ਮੇਘਰਾਜ)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਸਾਲਾਨਾ ਮੀਟਿੰਗ ਕੀਤੀ ਗਈ | ਇਸ ਮੌਕੇ ਕਲੱਬ ਦੇ ਨਵੀਂ ਟੀਮ ਦਾ ਐਲਾਨ ਕੀਤਾ ਗਿਆ | ਇਸ ਮੌਕੇ ਅੰਮਿ੍ਤਪਾਲ ਸਿੰਘ ਜੰਡੂ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਪ੍ਰਧਾਨਗੀ ਰਛਪਾਲ ਸਿੰਘ ਭੁੱਲਰ ਨੇ ਕੀਤੀ | ਇਸ ਮੌਕੇ ਜਤਿੰਦਰਪਾਲ ਸਿੰਘ ਸਹਿਦੇਵ, ਸੰਜੀਵ ਸੂਦ, ਡੀ.ਕੇ ਸੂਦ ਪੀ. ਡੀ. ਜੀ ਤੇ ਬਰਿੰਦਰ ਸਿੰਘ ਸੋਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਮੰਚ ਸੰਚਾਲਨ ਚਰਨਜੀਤ ਸਿੰਘ ਸਿਡਾਨਾ ਤੇ ਵਿਕਰਾਂਤ ਧੀਂਗੜਾ ਨੇ ਵਧੀਆ ਢੰਗ ਨਾਲ ਕੀਤਾ | ਇਸ ਮੌਕੇ ਡਾ. ਬੀ.ਕੇ ਕਪੂਰ ਦੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਗੁਰਦੀਪ ਸਿੰਘ ਮੈਨੇਜਰ ਨੇ ਆਏ ਸਾਰੇ ਮਹਿਮਾਨਾਂ ਤੇ ਮੈਂਬਰਾਂ ਨੂੰ ਜੀ ਆਇਆਂ ਕਿਹਾ ¢ ਰਛਪਾਲ ਸਿੰਘ ਭੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਪ੍ਰੋਜੈਕਟਾਂ ਦੀ ਰਿਪੋਰਟ ਪੜ੍ਹ ਕੇ ਸੁਣਾਈ | ਇਸ ਉਪਰੰਤ ਅਜੈ ਗੋਇਲ ਨੇ ਕੁਲਵੰਤ ਸਿੰਘ ਸਰਾਂ ਨੂੰ ਪ੍ਰਧਾਨ, ਵਿਕਰਾਂਤ ਧੀਗੜਾ ਨੂੰ ਸਕੱਤਰ, ਜਗਸੀਰ ਸਿੰਘ ਨੂੰ ਖਜ਼ਾਨਚੀ, ਜਗਸੀਰ ਸਿੰਘ ਸੋਨਾ ਨੂੰ ਮੀਤ ਪ੍ਰਧਾਨ, ਮਨਮੋਹਨ ਕਿ੍ਸ਼ਨ ਗੋਇਲ ਨੂੰ ਪੀ.ਆਰ.ਓ ਵਜੋਂ ਸਹੁੰ ਚੁਕਾਈ ਗਈ¢ ਅੰਮਿ੍ਤਪਾਲ ਸਿੰਘ ਜੰਡੂ ਤੇ ਹੋਰ ਵੱਖ-ਵੱਖ ਮਹਿਮਾਨਾਂ ਨੇ ਕਲੱਬ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਨਵੀਂ ਚੁਣੀ ਟੀਮ ਤੋਂ ਵੀ ਚੰਗੀ ਕਾਰਗੁਜ਼ਾਰੀ ਦੀ ਉਮੀਦ ਜਤਾਈ ¢ ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਸਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਲੱਬ ਦੀਆਂ ਸਮਾਜਸੇਵੀ ਗਤੀਵਿਧੀਆਂ ਨੂੰ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਚੰਗੀ ਕਾਰਗੁਜ਼ਾਰੀ ਵਾਲੇ ਮੈਂਬਰਾਂ ਨੂੰ ਵਿਸ਼ੇਸ਼ ਸਰਟੀਫਿਕੇਟ ਤੇ ਪਿੰਨ੍ਹ ਲਗਾ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਰਜਿੰਦਰ ਸਿੰਘ ਸਰਾਂ ਐਡਵੋਕੇਟ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਸੈਕਟਰੀ, ਗੁਰਵੀਰਕਰਨ ਸਿੰਘ ਢਿੱਲੋਂ, ਨਵਾਬ ਸਿੰਘ, ਸੁਰਿੰਦਰ ਸਿੰਘ ਗੋਗੀ, ਸ਼ਸ਼ੀ ਚੋਪੜਾ, ਅਸ਼ਵਨੀ ਜਿੰਦਲ ਸਮੇਤ ਲਾਇਨਜ਼ ਕਲੱਬ ਕੋਟਕਪੂਰਾ ਮੇਨ, ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੇ ਅਹੁਦੇਦਾਰ, ਮੈਂਬਰ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਰਧਾਲੂਆਂ ਦਾ ਜਥਾ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਪਿੰਡ ਸੂਰਘੂਰੀ ਦੇ ਆਂਗਣਵਾਨੀ ਸੈਂਟਰ ਵਿਖੇ ਧੀਆਂ ਦੀ ਲੋਹੜੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।