30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 30-01-2026
ਜੈਤੋ, 29 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਧੀ ਅਣਮੁੱਲੀ ਦਾਤ ਦੀ ਜਾਗਰੂਕਤਾ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ ਤਹਿਤ ਪਿੰਡ ਰਾਮੂਵਾਲਾ (ਡੇਲਿਆਵਾਲੀ) ਵਿਖੇ ਧੀਆਂ ਦਾ ਲੋਹੜੀ ਮਨਾਈ ਗਈ | ਸੁਪਰਵਾਈਜ਼ਰ ਮਨਜੀਤ ਕੌਰ ਸਰਕਲ ਮੱਤਾ (ਕੋਟਕਪੂਰਾ-2) ਦੀ ਅਗਵਾਈ ਵਿਚ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਅਧੀਨ ਵਿਸ਼ੇਸ਼ ਪਹਿਲਕਦਮੀ ਕਰਦਿਆਂ ਰਾਮੂਵਾਲਾ ਵਿਖੇ ਨਵਜੰਮੀਆਂ ਧੀਆਂ ਨੂੰ ਗਰਮ ਸੂਟ, ਕੰਬਲ ਅਤੇ ਮਠਿਆਈਆਂ ਵੰਡੀਆਂ ਗਈਆਂ | ਨਵਜੰਮੀ ਬੇਟੀ ਸਰਲੀਨ ਕੌਰ ਦੇ ਘਰ ਸਰਪੰਚ ਰਾਜਿੰਦਰ ਸਿੰਘ ਬਰਾੜ ਦੀ ਮੌਜ਼ੂਦਗੀ 'ਚ ਸਰੀਂਹ ਬੰਨਿ੍ਹਆ ਗਿਆ | ਇਸ ਪ੍ਰੋਗਰਾਮ ਵਿਚ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਬਰਾੜ, ਆਂਗਣਵਾੜੀ ਵਰਕਰ ਜਸਵੀਰ ਕੌਰ ਗੋਂਦਾਰਾ, ਬਲਵੀਰ ਕੌਰ, ਮਨਹੋਹਨ ਕੌਰ, ਗੁਰਮੇਲ ਕੌਰ, ਦੇਵਿੰਦਰਬੀਰ ਕੌਰ, ਡਾ. ਹਰਪਾਲ ਸਿੰਘ, ਰਮਨ ਸਿੰਘ ਸਰਾਵਾਂ, ਦਰਸ਼ਨ ਸਿੰਘ ਪਟਵਾਰੀ ਅਤੇ ਵੱਡੀ ਗਿਣਤੀ 'ਚ ਔਰਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਸੂਰਘੂਰੀ ਦੇ ਆਂਗਣਵਾਨੀ ਸੈਂਟਰ ਵਿਖੇ ਧੀਆਂ ਦੀ ਲੋਹੜੀ ਮਨਾਈ ਅਗਲੀ ਖ਼ਬਰ ਗਣਤੰਤਰ ਦਿਵਸ 'ਤੇ ਸਰਕਾਰੀ ਸਕੂਲ ਬਾਜਾਖਾਨਾ ਦੇ ਪਿ੍ੰਸੀਪਲ ਤੇ ਅਧਿਆਪਕ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।