ਸਾਦਿਕ, 29 ਜਨਵਰੀ (ਗੁਰਭੇਜ ਸਿੰਘ ਚੌਹਾਨ)-ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ (ਫ਼ਰੀਦਕੋਟ) ਦੇ ਹੋਣਹਾਰ ਖਿਡਾਰੀ ਰੋਬਿਨਦੀਪ ਸਿੰਘ ਸੰਧੂ ਪੁੱਤਰ ਗੁਰਪ੍ਰੀਤ ਸਿੰਘ ਸੰਧੂ ਵਾਸੀ ਕਿਲੀ ਅਰਾਈਆਂ ਵਾਲਾ ਖੁਰਦ ਵਲੋਂ ਰਾਈਫਲ ਸ਼ੂਟਿੰਗ ਮੁਕਾਬਲੇ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਪੋਖਰਾ ਨਿਪਾਲ ਵਿਖ਼ੇ ਕਰਵਾਈ ਗਈ ਇੰਡੋ ਨਿਪਾਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਇਸ ਵਿਦਿਆਰਥੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ | ਸਕੂਲ ਪਹੁੰਚਣ 'ਤੇ ਸਮੂਹ ਸਟਾਫ਼ ਵਲੋਂ ਇਸ ਵਿਦਿਆਰਥੀ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਖੁਸ਼ੀ ਦੇ ਮੌਕੇ 'ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ 'ਚ ਖੁਸ਼ੀ ਦਾ ਮਾਹੌਲ ਸੀ |