ਫ਼ਰੀਦਕੋਟ, 29 ਜਨਵਰੀ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਮੈਮੋ. ਸੀਨੀ. ਸੈਕੰ. ਸਕੂਲ ਦੀਆਂ ਪੰਜਾਬ ਭਰ ਦੀ ਮੈਰਿਟ ਸੂਚੀ 'ਚ ਆਈਆਂ ਦਸਵੀਂ ਜਮਾਤ ਦੀਆਂ ਹੋਣਹਾਰ ਵਿਦਿਆਰਥਣਾਂ ਅਕਸ਼ਨੂਰ ਕੌਰ ਸਪੁੱਤਰੀ ਪਰਜੀਤ ਸਿੰਘ ਵਾਸੀ ਲੰਡੇ, ਜਸ਼ਨਪ੍ਰੀਤ ਕੌਰ ਗਿੱਲ ਸਪੁੱਤਰੀ ਮੋਹਰ ਸਿੰਘ ਗਿੱਲ ਵਾਸੀ ਸਿਰਸੜੀ ਦਾ ਪੰਜਾਬ ਭਰ 'ਚੋਂ ਪਹਿਲਾ ਰੈਂਕ, ਗੁਰਲੀਨ ਕੌਰ ਬਰਾੜ ਸਪੁੱਤਰੀ ਜਸਵਿੰਦਰ ਸਿੰਘ ਬਰਾੜ ਵਾਸੀ ਕੋਟ ਸੁਖੀਆ ਦਾ ਦੂਜਾ ਰੈਂਕ ਅਤੇ ਅੱਠਵੀਂ ਜਮਾਤ ਦੀ ਨਵਜੋਤ ਕੌਰ ਸਪੁੱਤਰੀ ਕਰਨਜੀਤ ਸਿੰਘ ਵਾਸੀ ਡੇਮਰੂ ਦਾ ਪੰਜਾਬ ਭਰ 'ਚ ਪਹਿਲਾਂ ਰੈਂਕ ਹਾਸਿਲ ਕਰਨ ਕਰਕੇ ਜ਼ਿਲ੍ਹਾ ਪੱਧਰ 'ਤੇ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਪੰਜਵੀਂ ਜਮਾਤ ਦੀ ਵਿਦਿਆਰਥਣ ਸੰਗਮਪ੍ਰੀਤ ਕੌਰ ਪੁੱਤਰੀ ਸੰਤੋਖ ਸਿੰਘ ਵਾਸੀ ਕੋਟਕਪੂਰਾ ਨੇ ਪਿਛਲੇ ਦਿਨੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਲਏ ਗਏ ਮਾਂ-ਬੋਲੀ ਪੰਜਾਬੀ ਦੇ ਹੋਏ ਅੰਤਰਰਾਸ਼ਟਰੀ ਉਲੰਪੀਅਡ ਇਮਤਿਹਾਨ ਵਿਚ ਵਰਗ ਤੀਜੀ ਤੋਂ ਪੰਜਵੀਂ ਜਮਾਤ 'ਚ ਅੰਤਰਰਾਸ਼ਟਰੀ ਪੱਧਰ 'ਤੇ ਤੀਜਾ ਰੈਂਕ ਹਾਸਿਲ ਕਰਦੇ ਹੋਏ ਫ਼ਰੀਦਕੋਟ ਜ਼ਿਲ੍ਹੇ ਦੀ ਇਕੱਲੀ ਵਿਦਿਆਰਥਣ ਹੋਣ ਦਾ ਵਿਸ਼ੇਸ ਸਨਮਾਨ ਪ੍ਰਾਪਤ ਕੀਤਾ |