ਬਾਜਾਖਾਨਾ, 29 ਜਨਵਰੀ (ਜੀਵਨ ਗਰਗ)-ਮਨਰੇਗਾ, ਖੁਰਾਕ ਸੁਰੱਖਿਆ, ਜ਼ਰੂਰੀ ਸਿੱਖਿਆ ਸਮੇਤ ਹੋਰ ਅਨੇਕਾਂ ਲੋਕ ਭਲਾਈ ਯੋਜਨਾਵਾਂ ਦੀ ਸ਼ੁਰੂਆਤ ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੀ ਹੋਈ ਪ੍ਰੰਤੂ ਕੇਂਦਰ ਦੀ ਭਾਜਪਾ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਲੋਕਾਂ ਤੋਂ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰੀ ਤੇ ਭੁੱਖਮਰੀ ਵੱਲ ਧੱਕ ਰਹੀ ਹੈ ਜਿਸ ਲਈ ਕਾਂਰਰਸ ਪਾਰਟੀ ਵਲੋਂ ਸਮੁੱਚੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਤੇ ਇਸ ਨਾਲ ਦੇਸ਼ 'ਚ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਵੀ ਸਾਰਥਿਕ ਨਤੀਜੇ ਸਾਹਮਣੇ ਆਏ | ਇਸ ਤਰ੍ਹਾਂ ਹੀ ਦੇਸ਼ 'ਚ ਭੁੱਖਮਰੀ ਨੂੰ ਖਤਮ ਲਈ ਖੁਰਾਕ ਸੁਰੱਖਿਆ ਕਾਨੂੰਨ ਤੇ ਤਹਿਤ ਕਰੋੜਾਂ ਲੋਕਾਂ ਨੂੰ ਸਸਤਾ ਅਨਾਜ ਦੇ ਕਿ ਦੇਸ਼ 'ਚ ਭੁੱਖਮਰੀ ਖਤਮ ਕਰਨ ਵੱਲ ਇਕ ਵੱਡੀ ਪਲਾਂਘ ਪੁੱਟੀ ਸੀ | ਕਾਂਗਰਸੀ ਆਗੂਆਂ ਨੇ ਇਸ ਯੋਜਨਾ ਨੂੰ ਜਾਰੀ ਰੱਖਣ ਲਈ ਗੰਭੀਰ ਵਿਚਾਰਾਂ ਕਰਕੇ ਮਨਰੇਗਾ ਕਾਨੂੰਨ ਨੂੰ ਮੁੜ ਤੋਂ ਚਾਲੂ ਰੱਖਣ ਲਈ ਤੇ ਨਵੇਂ ਕਾਨੂੰਨ ਜੀ ਰਾਮ ਜੀ ਨੂੰ ਰੱਦ ਕਰਵਾਉਣ ਲਈ ਮਨਰੇਗਾ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਵਲੋਂ ਮਨਰੇਗਾ ਸੰਗਰਾਮ ਦੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਹਰਨੇਕ ਸਿੰਘ, ਸਾਬਕਾ ਭੁਪਿੰਦਰ ਸਿੰਘ ਮੱਲਾ, ਸ਼ਿੰਦਰ ਸਿੰਘ ਡੋਡ, ਜਗਜੀਤ ਸਿੰਘ ਪ੍ਰਧਾਨ ਝੱਖੜਵਾਲਾ, ਬੇਅੰਤ ਸਿੰਘ ਬੁਰਜ, ਦਰਸ਼ਨ ਸ਼ਰਮਾ, ਹਰੀ ਰਾਮ ਸ਼ਰਮਾ, ਦਰਸ਼ਨ ਸ਼ਰਮਾ, ਕਾਲਾ ਸਿੰਘ, ਗੁਰਸੇਵਕ ਸਿੰਘ ਗੋਂਦਾਰਾ ਆਦਿ ਹਾਜ਼ਰ ਸਨ |