30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਤਾ ਬਲਵੰਤ ਕੌਰ ਗੂੜ੍ਹੀ ਸੰਘਰ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 23-01-2026
ਦੋਦਾ, 22 ਜਨਵਰੀ (ਰਵੀਪਾਲ)- ਲਾਭ ਸਿੰਘ ਸਾਬਕਾ ਸਰਪੰਚ ਤੇ ਪਿ੍ਤਪਾਲ ਸਿੰਘ ਕੈਨੇਡਾ ਦੇ ਮਾਤਾ ਬਲਵੰਤ ਕੌਰ (90) ਧਰਮਪਤਨੀ ਜਥੇਦਾਰ ਰੂਪ ਸਿੰਘ ਪਿੰਡ ਗੂੜ੍ਹੀ ਸੰਘਰ ਪਿਛਲੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗੁਰਦੁਆਰਾ ਸਾਹਿਬ ਪਿੰਡ ਗੂੜ੍ਹੀ ਸੰਘਰ ਵਿਖੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਸਮੇਤ ਇਲਾਕਾ ਵਾਸੀ ਬਹੁਤ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਇਸ ਸਮਾਗਮ ਦੌਰਾਨ ਰਣਜੀਤ ਸਿੰਘ ਵਾੜਾ ਦਰਾਕਾ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਉਪਰੰਤ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਭਾਜਪਾ ਆਗੂ, ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ, ਕਾਲਾ ਸਿੰਘ ਵਿਧਾਇਕ ਬਰਨਾਲਾ, ਗੁਰਦੀਪ ਸਿੰਘ ਯੂਨਾਈਟਿਡ ਅਕਾਲੀ ਦਲ, ਜਗਸੀਰ ਸਿੰਘ ਸਾਬਕਾ ਸਰਪੰਚ ਭੁੱਟੀਵਾਲਾ ਨੇ ਮਾਤਾ ਜੀ ਦੇ ਜੀਵਨ ਤੇ ਉਨ੍ਹਾਂ ਦੇ ਵੱਡੇ ਪਰਿਵਾਰ ਸੰਬੰਧੀ ਚਾਨਣਾ ਪਾਇਆ ਅਤੇ ਪਰਿਵਾਰ ਦੀ ਤਰੱਕੀ ਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਸਪੱੁਤਰ ਲਾਭ ਸਿੰਘ ਸਾਬਕਾ ਸਰਪੰਚ ਨੂੰ ਮਾਤਾ ਜੀ ਦੀ ਯਾਦ ਨੂੰ ਸਮਰਪਿਤ ਇਕ ਵਡਮੁੱਲੀ ਪੁਸਤਕ ਕਿਸਾਨ ਆਗੂ ਬਲਰਾਜ ਸਿੰਘ ਸੂਰੇਵਾਲਾ ਨੇ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤ ਸਿੰਘ ਬਰਾੜ ਸੀਨੀਅਰ ਆਗੂ, ਏਕਮ ਵੜਿੰਗ ਪੁੱਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਕਾਂਗਰਸ, ਕੁਲਵੀਰ ਸਿੰਘ ਮੱਤਾ, ਜਸਵਿੰਦਰ ਸਿੰਘ ਚੇਅਰਮੈਨ, ਐਡਵੋਕੇਟ ਪਿ੍ਤਪਾਲ ਸ਼ਰਮਾ ਸਾਬਕਾ ਚੇਅਰਮੈਨ, ਸੰਦੀਪ ਕੌਰ ਪਤਨੀ ਸਰਬਜੀਤ ਸਿੰਘ ਖ਼ਾਲਸਾ ਸੰਸਦ ਮੈਂਬਰ, ਗੁਰਬਿੰਦਰ ਸਿੰਘ ਵਣਵਾਲਾ, ਬੀਬੀ ਗੁਰਦਿਆਲ ਕੌਰ ਮੱਲਣ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਰਜਿੰਦਰਪਾਲ ਸਿੰਘ ਸ਼ਰਮਾ ਹਰੀਕੇ ਕਲਾਂ, ਸਾਬਕਾ ਚੇਅਰਮੈਨ ਸਾਹਿਬ ਸਿੰਘ ਭੂੰਦੜ, ਜਥੇਦਾਰ ਚਰਨਜੀਤ ਸਿੰਘ ਭੂੰਦੜ, ਗੁਰਪ੍ਰੇਮ ਸਿੰਘ ਗੋਪੀ ਸੁਖਨਾ, ਡਾ. ਸਿਕੰਦਰ ਸਿੰਘ ਧੂਲਕੋਟ, ਜਗਜੀਤ ਸਿੰਘ ਰਾਏਕੇ ਕਲਾਂ, ਫਿਰਜਿੰਦਰ ਸਿੰਘ ਬਰਾੜ ਦੋਦਾ, ਡਿੰਪੀ ਵਿਨਾਇਕ, ਸੂਬਾ ਸਿੰਘ ਭੁੱਟੀਵਾਲਾ, ਪਰਮਜੀਤ ਸਿੰਘ ਗਿੱਲ ਮੁਕਤਸਰ, ਬਲਦੇਵ ਸਿੰਘ ਵੜਿੰਗ ਜ਼ਿਲ੍ਹਾ ਪ੍ਰਧਾਨ, ਗੁਰਬਖ਼ਸ਼ ਸਿੰਘ ਰੂਬੀ ਬਰਾੜ, ਚੌਧਰੀ ਦੌਲਤ ਰਾਮ ਥਿੰਦ, ਜਸਵਿੰਦਰ ਸਿੰਘ ਕੋਟਲੀ ਸਾਬਕਾ ਚੇਅਰਮੈਨ, ਜਸਪ੍ਰੀਤ ਸਿੰਘ ਭਲਾਈਆਣਾ, ਗੁਰਮੀਤ ਸਿੰਘ ਖ਼ਾਲਸਾ ਦੋਦਾ, ਐਡਵੋਕੇਟ ਗੁਰਚਰਨ ਸਿੰਘ ਬਰਾੜ, ਐਡਵੋਕੇਟ ਸੁਖਚਰਨ ਸਿੰਘ ਬਰਾੜ, ਗੁਰਚਰਨ ਸਿੰਘ ਸੰਧੂ ਭਲਾਈਆਣਾ ਸਾਬਕਾ ਚੇਅਰਮੈਨ, ਸੁਖਮੰਦਰ ਸਿੰਘ ਬਰਾੜ ਦੋਦਾ, ਬੱਗੀ ਬਰਾੜ ਦੋਦਾ, ਜਸਮੇਲ ਸਿੰਘ ਸਾਬਕਾ ਸਰਪੰਚ ਆਸਾ ਬੁੱਟਰ, ਜਸਵਿੰਦਰ ਸਿੰਘ ਖੋਸਾ ਖਿੜਕੀਆਂਵਾਲਾ, ਸਿਮਰਜੀਤ ਸਿੰਘ ਢਿੱਲੋਂ ਭੁੱਟੀਵਾਲਾ, ਰੇਸ਼ਮ ਸਿੰਘ, ਚਮਕੌਰ ਸਿੰਘ ਕਾਉਣੀ, ਸੂਰੇਵਾਲਾ ਤੋਂ ਹਰਭਗਵਾਨ ਸਿੰਘ, ਜ਼ੈਲਦਾਰ ਜਸਪ੍ਰੀਤ ਸਿੰਘ, ਹਰਦੇਵ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ, ਜਸਮੇਲ ਸਿੰਘ ਭੋਲਾ ਅਤੇ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੱਲਵਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਡੀ.ਏ.ਵੀ. ਐਡਵਰਡਗੰਜ ਸਕੂਲ ਨੇ ਰਾਸ਼ਟਰੀ ਖੇਡਾਂ 'ਚ ਸੋਨ ਤਗ਼ਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।