18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਜਤਿੰਦਰ ਸਿੰਘ ਔਲਖ ਨੇ ਕੀਤਾ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 22-01-2026
ਬਰਗਾੜੀ, 21 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਅਣਥੱਕ ਵਰਕਰ ਗੁਰਦਿੱਤ ਸਿੰਘ ਨੀਲਾ ਢਿੱਲੋਂ ਸਾਬਕਾ ਪੰਚ ਦੇ ਮਾਤਾ ਅਤੇ ਡਾ. ਗੁਰਸੇਵਕ ਸਿੰਘ, ਗੁਰਚੇਤ ਸਿੰਘ, ਰਾਜ ਬਹਾਦਰ ਸਿੰਘ ਅਤੇ ਜਤਿੰਦਰ ਸਿੰਘ ਵਿੱਕੀ ਢਿੱਲੋਂ ਦੇ ਸਤਿਕਾਰਤ ਦਾਦੀ ਮਾਤਾ ਰਣਜੀਤ ਕੌਰ (90) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਮੌਤ 'ਤੇ ਸੇਵਾ-ਮੁਕਤ ਏ.ਡੀ.ਜੀ.ਪੀ ਪੰਜਾਬ ਪੁਲਿਸ ਅਤੇ ਸਾਬਕਾ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮੀਸ਼ਨ ਜਤਿੰਦਰ ਸਿੰਘ ਔਲਖ ਤੇ ਯਾਦਵਿੰਦਰ ਸਿੰਘ ਔਲਖ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕਿ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਜ਼ੁਰਗ ਘਰਾਂ ਦਾ ਅਮੁੱਲ ਸਰਮਾਇਆ ਹੋਇਆ ਕਰਦੇ ਹਨ | ਇਸ ਮੌਕੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਅਜੈਪਾਲ ਸਿੰਘ, ਸ਼ਵਿੰਦਰ ਸਿੰਘ ਚੰਨੀ, ਹਰਬੰਸ ਸਿੰਘ ਢਿੱਲੋਂ ਪੰਚ, ਗੁਰਚਰਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਓਵਰਸੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿ੍ਸ਼ਨ ਬਰਗਾੜੀ ਦੀ ਸਾਲਾਨਾ ਬਰਸੀ 'ਤੇ ਵਿਚਾਰ ਚਰਚਾ 26 ਨੂੰ ਅਗਲੀ ਖ਼ਬਰ ਪੰਜਾਬ ਪਾਵਰਕਾਮ 'ਚ ਕੰਮ ਕਰਦੇ ਆਗੂਆਂ ਦੀ ਡਵੀਜ਼ਨ ਪੱਧਰੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।