18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕਿ੍ਸ਼ਨ ਬਰਗਾੜੀ ਦੀ ਸਾਲਾਨਾ ਬਰਸੀ 'ਤੇ ਵਿਚਾਰ ਚਰਚਾ 26 ਨੂੰ

ਅਜੀਤ ਡੈਸਕ 22-01-2026
ਬਰਗਾੜੀ, 21 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਉੱਤਰੀ ਭਾਰਤ ਦੇ ਪਹਿਲੇ ਸਰੀਰਦਾਨੀ ਕਿ੍ਸ਼ਨ ਬਰਗਾੜੀ ਦੀ ਸਾਲਾਨਾ ਬਰਸੀ 'ਤੇ ਉਨ੍ਹਾਂ ਵਲੋਂ ਆਪਣੇ ਜੀਵਨ ਦੌਰਾਨ ਕੀਤੀਆਂ ਗਤੀਵਿਧੀਆਂ ਅਤੇ ਉਨ੍ਹਾਂ ਸ਼ੁਰੂ ਕੀਤੇ ਤਰਕਸ਼ੀਲਤਾ ਦੇ ਮਿਸ਼ਨ ਨੂੰ ਹੋਰ ਅੱਗੇ ਵਧਾਉਣ ਲਈ ਨਾਮਵਰ ਬੁੱਧੀਜੀਵੀਆਂ ਅਤੇ ਤਰਕਸ਼ੀਲ ਆਗੂਆਂ ਵਲੋਂ ਵਿਚਾਰ ਚਰਚਾ 26 ਜਨਵਰੀ ਦਿਨ ਸੋਮਵਾਰ ਨੂੰ ਮਾਨਸਿਕ ਸਿਹਤ ਚੇਤਨਾ ਕੇਂਦਰ ਕੋਟਕਪੂਰਾ ਰੋਡ ਬਰਗਾੜੀ ਵਿਖੇ ਸਵੇਰੇ 10 ਵਜੇ ਤੋਂ ਕੀਤੀ ਜਾ ਰਹੀ ਹੈ | ਤਰਕਸ਼ੀਲ ਸੁਸਾਇਟੀ ਇਕਾਈ ਬਰਗਾੜੀ ਦੇ ਅਹੁਦੇਦਾਰ ਰਣਜੀਤ ਸਿੰਘ ਸਿਵੀਆਂ, ਡਾ. ਚੰਨਣ ਵਾਂਦਰ, ਜਸਕਰਨ ਸਿੰਘ ਲੰਡੇ ਆਦਿ ਨੇ ਤਰਕਸ਼ੀਲ ਸੋਚ ਧਾਰਨੀ ਵਿਅਕਤੀਆਂ, ਕਿਸਾਨ ਜਥੇਬੰਦੀਆਂ ਹੋਰ ਲੋਕ ਪੱਖੀ ਸੋਚ ਦੇ ਆਗੂਆਂ ਨੂੰ ਇਸ ਵਿਚਾਰ ਚਰਚਾ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਜਤਿੰਦਰ ਸਿੰਘ ਔਲਖ ਨੇ ਕੀਤਾ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।