18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੰਜਾਬ ਪਾਵਰਕਾਮ 'ਚ ਕੰਮ ਕਰਦੇ ਆਗੂਆਂ ਦੀ ਡਵੀਜ਼ਨ ਪੱਧਰੀ ਇਕੱਤਰਤਾ

ਅਜੀਤ ਡੈਸਕ 22-01-2026
ਕੋਟਕਪੂਰਾ, 21 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਸਿਟੀ ਸਬ ਡਵੀਜ਼ਨ ਅਤੇ ਸਬ-ਅਰਬਨ ਡਵੀਜ਼ਨ ਦੀ ਮੀਟਿੰਗ ਡਵੀਜ਼ਨ ਦਫ਼ਤਰ ਕੋਟਕਪੂਰਾ ਵਿਚ ਡਵੀਜ਼ਨ ਆਗੂ ਹਰਪ੍ਰੀਤ ਸਿੰਘ ਵਾੜਾਦਰਾਕਾ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਉਪਰ ਜੋਰ ਦਿੱਤਾ ਗਿਆ | ਨਾਲ ਹੀ ਫ਼ੀਲਡ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਜਥੇਬੰਦਕ ਆਗੂ ਇੰਦਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਫ਼ੀਲਡ ਵਿਚ ਕੰਮ ਕਰਦੇ ਇਕ- ਇਕ ਬਿਜ਼ਲੀ ਮੁਲਾਜ਼ਮ ਨੂੰ ਚਾਰ-ਚਾਰ ਫ਼ੀਡਰ ਦਿੱਤੇ ਹੋਏ ਹਨ , ਜਿਸ ਕਾਰਨ ਕਈ ਵਾਰ ਖ਼ਪਤਕਾਰਾਂ ਦੀ ਸ਼ਿਕਾਇਤ ਨੂੰ ਹੱਲ ਕਰਨ ਲਈ ਕਾਫੀ ਸਮਾਂ ਲੱਗ ਜਾਂਦਾ ਹੈ | ਹਰਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਕਈ ਬਿਜ਼ਲੀ ਮੁਲਾਜ਼ਮ ਵੱਡੇ ਅਫਸਰ ਦੀ ਸ਼ਹਿ ਉਪਰ ਆਪਣਾ ਬਣਦਾ ਕੰਮ ਨਹੀਂ ਕਰਦੇ | ਉਹ ਸਾਰਾ ਦਿਨ ਦਫ਼ਤਰਾਂ ਦੀਆਂ ਕੁਰਸੀਆਂ ਉਪਰ ਬੈਠੇ ਘਰ ਵਾਪਿਸ ਚਲੇ ਜਾਂਦੇ ਹਨ | ਇਸ ਬਾਰੇ ਆਹਲਾ ਅਫ਼ਸਰਾਂ ਨੂੰ ਵਾਰ-ਵਾਰ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਉਸ ਉਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਮਨਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਨੇ ਕਿਹਾ ਕਿ ਮੁੱਖ ਦਫ਼ਤਰ ਪਟਿਆਲਾ ਵਲੋਂ ਵੀ ਦਫ਼ਤਰੀ ਹੁਕਮ ਅਨੁਸਾਰ ਪੂਰੇ ਪੰਜਾਬ ਵਿਚ ਸਾਰੇ ਦਫ਼ਤਰ ਵਿਚ ਬੈਠੇ ਟੈਕਨੀਕਲ ਕਾਮਿਆਂ ਨੂੰ ਆਪਣੀ ਬਣਦੀ ਡਿਊਟੀ ਉਪਰ ਭੇਜਣ ਦੇ ਪੱਤਰ ਜਾਰੀ ਹੋਏ ਹਨ, ਪਰ ਕੋਟਕਪੂਰਾ ਡਵੀਜ਼ਨ ਵਿਚ ਉਸ ਨੂੰ ਬਿਲਕੁੱਲ ਵੀ ਲਾਗੂ ਨਹੀਂ ਕੀਤਾ ਜਾ ਰਿਹਾ | ਅੱਜ ਫਿਰ ਜਥੇਬੰਦੀ ਵਲੋਂ ਆਪਣੇ ਸੀਨੀਅਰ ਅਧਿਕਾਰੀ ਕੋਲ ਇਸ ਸਮੱਸਿਆ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਅੱਜ ਤੋਂ ਬਾਅਦ ਸਾਡਾ ਕੋਈ ਵੀ ਮੁਲਾਜ਼ਮ ਸਾਥੀ ਇਕੱਲਾ ਕਿਸੇ ਵੀ ਕੰਪਲੇਂਟ ਨੂੰ ਠੀਕ ਕਰਨ ਨਹੀਂ ਜਾਵੇਗਾ | ਇਸ ਮੌਕੇ ਪ੍ਰਨਾਮ ਸਿੰਘ, ਰਮੇਸ਼ ਕੁਮਾਰ, ਮਨਪ੍ਰੀਤ ਸਿੰਘ, ਮਹਿਮਾ ਸਿੰਘ, ਸੁਖਬੀਰ ਸਿੰਘ, ਰੇਸ਼ਮ ਸਿੰਘ, ਅਵਤਾਰ ਸਿੰਘ, ਜਸ਼ਨਜੋਤ ਸਿੰਘ, ਜੀਵਨ ਸਿੰਘ, ਬਲਵਿੰਦਰ ਸਿੰਘ, ਗੁਰਜੀਵਨ ਸਿੰਘ, ਰਾਹੁਲ ਕੁਮਾਰ, ਗੁਰਸ਼ਰਨ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸ਼ਰਮਾ, ਰਮੇਸ਼ ਕੁਮਾਰ, ਸੰਜੀਵ ਕੁਮਾਰ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਜਤਿੰਦਰ ਸਿੰਘ ਔਲਖ ਨੇ ਕੀਤਾ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।