ਜੈਤੋ, 21 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ: 295) ਬਲਾਕ ਜੈਤੋ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ ਦੀ ਪ੍ਰਧਾਨਗੀ ਹੇਠ ਲਾਈਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਹੋਈ | ਜਿਸ ਵਿਚ ਗੋਲਡ ਮੈਡੀਕਲ ਸੁਪਰ ਸਪੈਸ਼ਲਿਸਟ ਹਸਪਤਾਲ ਬਠਿੰਡਾ ਦੇ ਡਾ. ਸੁਰੇਸ਼ ਸ਼ਰਮਾ ਨੇ ਆਪਣੇ ਹਸਪਤਾਲ ਬਾਰੇ ਵਿਸ਼ੇਸ਼ਤਾਵਾਂ ਅਤੇ ਵਧੇਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਈ.ਬੀ.ਐਫ਼ ਔਰਤਾਂ ਦੇ ਰੋਗ ਕੈਂਸਰ ਦੇ ਮਾਹਿਰ ਬੱਚਿਆਂ ਦੇ ਡਾਕਟਰ ਯੂਰੋਲੋਜੀ ਹਾਰਟ ਅਤੇ ਸਟੈਂਟਿੰਗ ਦਾ ਇਲਾਜ਼ ਆਈ (ਆਯੂਸਮਾਨ ਕਾਰਡ) ਰਾਹੀਂ ਵੀ ਕੀਤਾ ਜਾਂਦਾ | ਪ੍ਰੈਸ ਸਕੱਤਰ ਡਾ. ਰੋਸ਼ਨ ਲਾਲ ਅਤੇ ਸਹਾਇਕ ਪ੍ਰੈਸ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਬਲਾਕ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ ਨੇ ਸਾਰੇ ਸਾਥੀਆਂ ਨੂੰ ਮੀਟਿੰਗ ਵਿਚ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਵਰਦੀ ਪਾ ਕੇ ਆਈ ਕਾਰਡ ਪਾ ਕੇ ਸਮੇਂ ਸਿਰ ਆਉਣਾ ਅਤੇ ਆਪਣੀਆਂ ਕਲੀਨਿਕਾਂ ਨੂੰ ਸਾਫ ਸੁਥਰਾ ਅਤੇ ਨਸ਼ਾ ਰਹਿਤ ਪ੍ਰੈਕਟਿਸ ਕਰਨ ਲਈ ਪ੍ਰੇਰਿਆ ਗਿਆ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਪਿੰਡਾਂ ਅਤੇ ਸ਼ਹਿਰ ਦੀਆਂ ਬਸਤੀਆਂ ਵਿਚ ਸੇਵਾਵਾਂ ਨਿਭਾ ਰਹੇ ਡਾਕਟਰਾਂ ਨੂੰ ਰਜਿ: ਕੀਤਾ ਜਾਵੇਗਾ ਪਰ 4 ਸਾਲ ਦਾ ਸਮਾਂ ਬੀਤਣ ਉਪਰੰਤ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਦ ਕਿ ਕੁਝ ਦਿਨ ਪਹਿਲਾਂ ਕੋਟਕਪੂਰਾ ਵਿਖੇ ਰੋਸ ਰੈਲੀ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਜਿਸ ਵਿਚ ਪੰਜਾਬ ਦੇ ਜਿਨ੍ਹੇ ਵੀ ਡਾਕਟਰ ਨੇ ਉਨ੍ਹਾਂ ਨੂੰ ਰਜਿਸਟਰ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ | ਮੀਟਿੰਗ ਵਿਚ ਬਲਾਕ ਜੈਤੋ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਰੋੜਕਪੂਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਕੌਰ ਸਿੰਘ ਸੁਰਘੂਰੀ ਜ਼ਿਲ੍ਹਾ ਚੇਅਰਮੈਨ ਤੇ ਡਾਕਟਰ ਰਾਕੇਸ਼ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਜੈਤੋ, ਡਾਕਟਰ ਰੇਸ਼ਮ ਸਿੰਘ ਰੋੜੀਕਪੂਰਾ ਅਤੇ ਚੇਅਰਮੈਨ ਡਾਕਟਰ ਹਰਭਜਨ ਸਿੰਘ ਸੇਵੇਵਾਲਾ ਨੇ ਕਿਹਾ ਕਿ ਤੁਸੀਂ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਓ ਅਤੇ ਬਲਾਕ ਨੂੰ ਉੱਚਾ ਚੱਕਣ ਲਈ ਪ੍ਰਧਾਨ ਡਾ. ਸਲੀਮ ਦੀ ਭਰਪੂਰ ਮਦਦ ਕਰੋ | ਇਸ ਮੌਕੇ ਡਾ. ਨਰਿੰਦਰ ਸ਼ਰਮਾ, ਡਾ. ਚੇਤਨ ਸ਼ਰਮਾ, ਡਾ. ਗੁਰਪ੍ਰੀਤ ਸਿੰਘ ਗੋਪੀ, ਡਾ. ਗੁਰਸੇਵਕ ਸਿੰਘ, ਡਾ. ਗੁਰਭੇਜ ਸਿੰਘ, ਡਾ. ਹਰਸਿਮਰਨ ਸਿੰਘ ਵਿਰਕ, ਬਲਾਕ ਜੈਤੋ ਦੇ ਸਕੱਤਰ ਡਾ. ਕੁਲਦੀਪ ਸਿੰਘ ਚੰਦਭਾਨ, ਸਹਾਇਕ ਸਕੱਤਰ ਡਾ. ਚੇਤਨ ਸ਼ਰਮਾ, ਡਾ. ਜਗਸੀਰ ਰਾਮ ਮੀਤ ਪ੍ਰਧਾਨ, ਬਲਾਕ ਜੈਤੋ ਦੇ ਖਜ਼ਾਨਚੀ ਡਾ. ਸਤਪਾਲ ਸਿੰਘ, ਸਹਾਇਕ ਖਜ਼ਾਨਚੀ ਡਾ. ਕੇਵਲ ਸ਼ਰਮਾ ਪਿੰਕੀ, ਬਲਾਕ ਜੈਤੋ ਦੇ ਮੀਤ ਪ੍ਰਧਾਨ ਕ੍ਰਿਸ਼ਨਾ ਰਾਣੀ ਬਲਾਕ ਜੈਤੋ ਦੇ ਸਹਾਇਕ ਪ੍ਰੈਸ ਸਕੱਤਰ ਡਾ. ਸਰਬਜੀਤ ਸਿੰਘ, ਡਾ. ਗੁਰਮੀਤ ਕੌਰ, ਡਾ. ਗਗਨਦੀਪ ਕੌਰ, ਡਾ. ਪਰਮਜੀਤ ਕੌਰ, ਡਾ. ਮੋਹਨ ਯਾਦਵ ਅਤੇ ਡਾ. ਜਗਜੀਤ ਸਿੰਘ ਆਦਿ ਮੌਜੂਦ ਸਨ |