20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੰਘਣੀ ਧੁੰਦ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ

ਅਜੀਤ ਡੈਸਕ 04-01-2026
ਫ਼ਰੀਦਕੋਟ, 3 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਪੋਹ ਦੇ ਮਹੀਨੇ ਵਿਚ ਅਕਸਰ ਹੀ ਜ਼ਿਆਦਾ ਧੁੰਦ ਪੈਂਦੀ ਹੈ | ਪਿਛਲੇ ਚਾਰ-ਪੰਜ ਦਿਨਾਂ ਤੋਂ ਇਹ ਧੰੁਦ ਆਪਣੇ ਸਿਖਰ 'ਤੇ ਹੈ | ਜਿਸ ਕਾਰਨ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਰਹੇ ਹਨ | ਭਾਵੇਂ ਕਿ ਸਰਕਾਰ ਵਲੋਂ ਅਤੇ ਮੌਸਮੀ ਵਿਭਾਗ ਵਲੋਂ ਆਮ ਲੋਕਾਂ ਨੂੰ ਅਣਸਰਦੇ ਹੀ ਸਫ਼ਰ ਕਰਨ ਲਈ ਕਿਹਾ ਜਾਂਦਾ ਹੈ | ਪਰ ਕਰਮਚਾਰੀ ਤੇ ਹੋਰ ਲੋਕ ਮਜ਼ਬੂਰੀ ਵੱਸ ਸਫ਼ਰ ਕਰਦੇ ਹੀ ਰਹਿੰਦੇ ਹਨ | ਅੱਜ ਫ਼ਰੀਦਕੋਟ ਵਿਖੇ ਵੀ ਧੁੰਦ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ | ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਰਿਫ਼ਲੈਕਟਰ ਵਾਲੇ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਗੰਭੀਰ ਹਾਦਸਾ ਨਾ ਵਾਪਰੇ | ਇਸ ਠੰਢ ਤੋਂ ਗਰੀਬ ਮਜ਼ਦੂਰ, ਕਾਰੀਗਰ ਤੇ ਮਿਸਤਰੀ ਵੀ ਪ੍ਰਭਾਵਿਤ ਹੋਏ ਹਨ | ਭਾਵੇਂ ਕਈ ਸਮਾਜ ਸੇਵੀ ਸੰਸਥਾਵਾ ਇਨ੍ਹਾਂ ਦਿਨਾਂ ਵਿਚ ਕੰਬਲ ਅਤੇ ਹੋਰ ਵਸਤੂਆਂ ਵੰਡ ਕੇ ਗਰੀਬਾਂ ਨੂੰ ਠੰਢ ਤੋਂ ਬਚਾਉਣ ਦਾ ਯਤਨ ਕਰ ਰਹੇ ਹਨ ਪਰ ਇਹ ਯਤਨ ਨਾ ਮਾਤਰ ਹੀ ਹਨ |
ਪਿਛਲੀ ਖ਼ਬਰ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਵੇਂ ਸਾਲ 'ਤੇ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸੁੱਖ ਸ਼ਾਂਤੀ ਲਈ ਕੀਤੀ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।