31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲਾਪਤਾ ਨਾਬਾਲਗ਼ ਲੜਕੀਆਂ ਦੀ ਬਰਾਮਦਗੀ ਮਾਮਲੇ ’ਚ ਮਹਿਲਾ ਦੋਸ਼ੀ ਦਾ ਸਾਥੀ ਵੀ ਮੁੰਬਈ ਤੋਂ ਗ੍ਰਿਫ਼ਤਾਰ

ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਬੀਤੀ 10 ਅਗਸਤ ਨੂੰ ਫ਼ਰੀਦਕੋਟ ਦੇ ਇਕ ਸਰਕਾਰੀ ਸਕੂਲ ਦੀਆਂ ਤਿੰਨ ਲੜਕੀਆਂ ਜੋ ਇਕੋ ਜਮਾਤ ਵਿਚ ਪੜ੍ਹਦੀਆਂ ਸਨ, ਬਿਨਾਂ ਦੱਸੇ ਲਾਪਤਾ ਹੋ ਗਈਆਂ ਸਨ। ਜਿਸ ਨੂੰ ਲੈ ਕੇ 12 ਅਗਸਤ ਨੂੰ ਫ਼ਰੀਦਕੋਟ ਦੀ ਪੁਲਿਸ ਵਲੋਂ ਰਿਪੋਟ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਤਿੰਨਾਂ ਲੜਕੀਆਂ ਦੀ ਤਲਾਸ਼ ਪੁਲਿਸ ਵਲੋਂ ਸ਼ੁਰੂ ਕਰ ਦਿੱਤੀ ਗਈ ਸੀ।

ਅਜੀਤ ਡੈਸਕ 31-08-2026
ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਬੀਤੀ 10 ਅਗਸਤ ਨੂੰ ਫ਼ਰੀਦਕੋਟ ਦੇ ਇਕ ਸਰਕਾਰੀ ਸਕੂਲ ਦੀਆਂ ਤਿੰਨ ਲੜਕੀਆਂ ਜੋ ਇਕੋ ਜਮਾਤ ਵਿਚ ਪੜ੍ਹਦੀਆਂ ਸਨ, ਬਿਨਾਂ ਦੱਸੇ ਲਾਪਤਾ ਹੋ ਗਈਆਂ ਸਨ। ਜਿਸ ਨੂੰ ਲੈ ਕੇ 12 ਅਗਸਤ ਨੂੰ ਫ਼ਰੀਦਕੋਟ ਦੀ ਪੁਲਿਸ ਵਲੋਂ ਰਿਪੋਟ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਤਿੰਨਾਂ ਲੜਕੀਆਂ ਦੀ ਤਲਾਸ਼ ਪੁਲਿਸ ਵਲੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸੇ ਦੌਰਾਨ ਲੜਕੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਇਲ ਲੋਕੇਸ਼ਨ ਤੋਂ ਪੁਲਿਸ ਵਲੋਂ ਟਰੇਸ ਕੀਤਾ ਗਿਆ ਕਿ ਤਿੰਨੋਂ ਲੜਕੀਆਂ ਮੁੰਬਈ ਸਥਿਤ ਕਿਸੇ ਜਗ੍ਹਾ ’ਤੇ ਰੁਕੀਆਂ ਹੋਈਆਂ ਹਨ ਜਿਸ ਤੋਂ ਬਾਅਦ ਪੁਲਿਸ ਵਲੋਂ ਉਥੋਂ ਦੀ ਲੋਕਲ ਪੁਲਿਸ ਦੀ ਮਦਦ ਦੇ ਨਾਲ ਲੜਕੀਆਂ ਨੂੰ ਟਰੇਸ ਕੀਤਾ ਗਿਆ ਤੇ ਫ਼ਰੀਦਕੋਟ ਤੋਂ ਗਈ ਇਕ ਟੀਮ ਵਲੋਂ ਤਿੰਨੋਂ ਲੜਕੀਆਂ ਨੂੰ ਸੁਰੱਖਿਤ ਰੈਸਕਿਊ ਕੀਤਾ ਗਿਆ। ਇਸੇ ਦਰਮਿਆਨ ਜੋ ਜਾਣਕਾਰੀ ਸਾਹਮਣੇ ਆਈ ਸੀ ਕਿ ਜਦੋਂ ਲੜਕੀਆਂ ਫ਼ਰੀਦਕੋਟ ਤੋਂ ਦਿੱਲੀ ਪੁੱਜੀਆਂ ਤਾਂ ਦਿੱਲੀ ਟਰੇਨ ਵਿਚ ਹੀ ਇਨ੍ਹਾਂ ਦੀ ਮੁਲਾਕਾਤ ਇਕ ਅਸ਼ਵਨੀ ਕੌਰ ਨਾਮ ਦੀ ਔਰਤ ਨਾਲ ਹੋਈ ਜੋ ਦਿੱਲੀ ਤੋਂ ਮੁੰਬਈ ਜਾ ਰਹੀ ਸੀ ਅਤੇ ਆਪਣੇ ਕਿਸੇ ਸਾਥੀ ਨੂੰ ਮਿਲਣ ਲਈ ਟਰੇਨ ਵਿਚ ਬੈਠੀ ਹੋਈ ਸੀ ਅਤੇ ਜਦੋਂ ਲੜਕੀਆਂ ਇਸਦੇ ਸੰਪਰਕ ਵਿਚ ਆਈਆਂ ਤਾਂ ਉਹ ਤਿੰਨੋਂ ਲੜਕੀਆਂ ਨੂੰ ਆਪਣੇ ਨਾਲ ਹੀ ਮੁੰਬਈ ਲੈ ਗਈ ਜਿੱਥੇ ਉਸਨੇ ਆਪਣੇ ਸਾਥੀ ਮਨੀਸ਼ ਨਾਲ ਇਨ੍ਹਾਂ ਲੜਕੀਆਂ ਨੂੰ ਮਿਲਾਇਆ। ਇਨ੍ਹਾਂ ਤਿੰਨਾਂ ਲੜਕੀਆਂ ਨੂੰ ਉੱਥੇ ਮਨੀਸ਼ ਦੇ ਘਰ ਵਿਚ ਹੀ ਰੱਖਿਆ ਗਿਆ ਪਰ ਜਦੋਂ ਪੁਲਿਸ ਵਲੋਂ ਇਨ੍ਹਾਂ ਲੜਕੀਆਂ ਦੀ ਤਲਾਸ਼ ਵਿਚ ਰੇਡ ਕੀਤੀ ਗਈ ਤਾਂ ਮੌਕੇ ’ਤੇ ਮਨੀਸ਼ ਕੁਮਾਰ ਤਾਂ ਫ਼ਰਾਰ ਹੋ ਗਿਆ ਪਰ ਅਸ਼ਵਨੀ ਕੌਰ ਨਾਮ ਦੀ ਮਹਿਲਾ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਫ਼ਰੀਦਕੋਟ ਲਿਆਂਦਾ ਗਿਆ। ਉਸਦੀ ਪੁੱਛਗਿੱਛ ਤੋਂ ਬਾਅਦ ਅਤੇ ਮੁੰਬਈ ਪੁਲਿਸ ਦੀ ਮਦਦ ਦੇ ਨਾਲ ਮਨੀਸ਼ ਨੂੰ ਵੀ ਹੁਣ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਵੀ ਮੁੰਬਈ ਤੋਂ ਹੁਣ ਫ਼ਰੀਦਕੋਟ ਲਿਆਂਦਾ ਗਿਆ ਹੈ। ਪੁਲਿਸ ਵਲੋਂ ਦੋਨਾਂ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਉਨ੍ਹਾਂ ਵਲੋਂ ਪੰਜ ਤੋਂ ਸੱਤ ਦਿਨ ਕਿਸ ਮੰਸ਼ਾ ਦੇ ਨਾਲ ਆਪਣੇ ਕੋਲ ਰੱਖਿਆ ਸੀ ਜਦਕਿ ਇਸ ਦੀ ਸੂਚਨਾ ਨਾ ਤਾਂ ਲੋਕਲ ਥਾਣੇ ਵਿਚ ਦਿੱਤੀ ਗਈ ਨਾ ਹੀ ਫ਼ਰੀਦਕੋਟ ਲੜਕੀਆਂ ਦੇ ਪਰਿਵਾਰ ਨੂੰ ਇਸ ਦੀ ਇਤਲਾਹ ਦਿੱਤੀ ਗਈ ਕਿ ਨਾਬਾਲਗ ਲੜਕੀਆਂ ਜੋ ਘਰ ਵਿਚੋਂ ਲਾਪਤਾ ਹੋਈਆਂ ਸਨ ਉਨ੍ਹਾਂ ਦੇ ਕੋਲ ਹਨ ਅਤੇ ਨਾ ਹੀ ਸਟੇਟ ਪੁਲਿਸ ਨੂੂੰ ਇਸ ਦੀ ਕੋਈ ਇਨਫਰਮੇਸ਼ਨ ਦਿੱਤੀ ਗਈ।
ਪਿਛਲੀ ਖ਼ਬਰ ਫ਼ਰੀਦਕੋਟ ’ਚ ਮਿਸਲ ਸਤਲੁਜ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਮਿਸਲ ਸਤਲੁਜ ਪਾਰਟੀ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੀ ਆਵ... ਅਗਲੀ ਖ਼ਬਰ ਕੋਟਕਪੂਰਾ ਅਨਾਜ ਮੰਡੀ ਕੂੜੇ ਦਾ ਡੰਪ ਬਣਦੀ ਨਜ਼ਰ ਆਉਣ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।