17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

ਕੋਟਕਪੂਰਾ, 16 ਅਗਸਤ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਕਰਦੇ ਹੋਏ ਨਾਨਕਸਰ ਬਸਤੀ ਪਿੰਡ ਸੰਧਵਾਂ ਕਰਾਸ ਕਰ ਕੇ ਪਿੰਡ ਚਹਿਲ ਨੂੰ ਜਾਂਦੇ ਲਿੰਕ ਰੋਡ ਰਾਹੀਂ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇ ਪੁਲ਼ ਸੂਆ ਕਰਾਸ ਕੀਤਾ ਤਾਂ ਸੜਕ ’ਤੇ ਪੈਂਦੇ ਮੋੜ ਤੋਂ ਖੱਬੇ ਹੱਥ ਖੇਤਾਂ ਨੂੰ ਨਿਕਲਦੇ ਕੱਚੇ ਰਸਤੇ ’ਤੇ ਖਾਲ ਦੀ ਪੁਲੀ ਉਪਰ ਇਕ ਮੋਨਾ ਨੌਜਵਾਨ, ਜਿਸ ਦੇ ਗਰੇਅ ਟੀ-ਸ਼ਰਟ ਅਤੇ ਕੈਪਰੀ ਰੰਗ ਨੀਲਾ ਪਹਿਨੀ ਹੋਈ ਸੀ, ਖੜਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਨੀਟੂ ਕੁਮਾਰ ਵਾਸੀ ਬਾਬਾ ਦੀਪ ਸਿੰਘ ਨਗਰ, ਸਿੱਖਾਂ ਵਾਲਾ ਰੋਡ ਕੋਟਕਪੁੂਰਾ ਵਜੋਂ ਕਰਵਾਈ।

ਅਜੀਤ ਡੈਸਕ 17-08-2026
ਕੋਟਕਪੂਰਾ, 16 ਅਗਸਤ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਕਰਦੇ ਹੋਏ ਨਾਨਕਸਰ ਬਸਤੀ ਪਿੰਡ ਸੰਧਵਾਂ ਕਰਾਸ ਕਰ ਕੇ ਪਿੰਡ ਚਹਿਲ ਨੂੰ ਜਾਂਦੇ ਲਿੰਕ ਰੋਡ ਰਾਹੀਂ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇ ਪੁਲ਼ ਸੂਆ ਕਰਾਸ ਕੀਤਾ ਤਾਂ ਸੜਕ ’ਤੇ ਪੈਂਦੇ ਮੋੜ ਤੋਂ ਖੱਬੇ ਹੱਥ ਖੇਤਾਂ ਨੂੰ ਨਿਕਲਦੇ ਕੱਚੇ ਰਸਤੇ ’ਤੇ ਖਾਲ ਦੀ ਪੁਲੀ ਉਪਰ ਇਕ ਮੋਨਾ ਨੌਜਵਾਨ, ਜਿਸ ਦੇ ਗਰੇਅ ਟੀ-ਸ਼ਰਟ ਅਤੇ ਕੈਪਰੀ ਰੰਗ ਨੀਲਾ ਪਹਿਨੀ ਹੋਈ ਸੀ, ਖੜਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਹਿਚਾਣ ਨੀਟੂ ਕੁਮਾਰ ਵਾਸੀ ਬਾਬਾ ਦੀਪ ਸਿੰਘ ਨਗਰ, ਸਿੱਖਾਂ ਵਾਲਾ ਰੋਡ ਕੋਟਕਪੁੂਰਾ ਵਜੋਂ ਕਰਵਾਈ। ਤਲਾਸ਼ੀ ਦੌਰਾਨ ਉਸ ਕੋਲੋਂ 05.94 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬਬੰਧ ’ਚ ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉੁਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।
ਪਿਛਲੀ ਖ਼ਬਰ ‘ਵਾਰਿਸ ਪੰਜਾਬ ਦੇ’ ਵਲੋਂ ਸ਼ਾਂਤਮਈ ਸੰਗਤ ’ਤੇ ਅੱਥਰੂ ਗੈਸ ਛੱਡਣ ਦੀ ਨਿਖੇਧੀ ਅਗਲੀ ਖ਼ਬਰ ਜਦੋਂ ਟ੍ਰੈਫ਼ਿਕ ਇੰਚਾਰਜ ਨੇ ਬੱਚੇ ਦੀ ਜਾਨ ਬਚਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।