ਸਾਦਿਕ, 16 ਅਗਸਤ (ਆਰ.ਐਸ.ਧੁੰਨਾ)-ਸਾਵਣ ਮਹੀਨੇ ਮਾਂ ਚਿੰਤਪੁਰਨੀ ਦਰਬਾਰ ’ਤੇ ਲੱਗਦੇ ਮੇਲੇ ਸਮੇਂ ਸਾਦਿਕ ਤੋਂ ਮਾਂ ਦੇ ਦਰਬਾਰ ’ਤੇ ਝੰਡੇ ਲੈ ਕੇ ਜਾਣ ਦੀ ਖੁਸ਼ੀ ਵਿਚ ਹਰ ਸਾਲ ਦੀ ਤਰ੍ਹ੍ਹਾਂ ਇਸ ਵਾਰ ਵੀ ਸਾਦਿਕ ਦੇ ਜਸੂਜਾ ਅਤੇ ਸੇਠੀ ਪਰਿਵਾਰ ਵਲੋਂ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਵਿਖੇ ਪੂਰੀਆਂ ਛੋਲਿਆਂ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ। ਪਿੰਡ ਸਾਦਿਕ ਦੀ ਸੰਗਤ ਜਿਉਂ ਹੀ ਮਹਾਂਮਾਈ ਦੇ ਝੰਡੇ ਲੈ ਕੇ ਮੰਦਰ ਪੁੱਜੀ ਤਾਂ ਸਾਬਕਾ ਚੇਅਰਮੈਨ ਦੀਪਕ ਕੁਮਾਰ ਸੋਨੂੰ, ਰਾਜੀਵ ਸੇਠੀ, ਸੰਜੀਵ ਜਸੂਜਾ, ਸੰਦੀਪ ਸੇਠੀ, ਨਵਨੀਤ ਸੇਠੀ, ਅਸ਼ੋਕ ਕੁਮਾਰ ਸੇਠੀ, ਸ਼ੁਭਮ ਸੇਠੀ, ਪਰਮਜੀਤ ਸੇਠੀ, ਬੀਬਾ ਕੰਨੂੰ ਜਸੂਜਾ, ਬੀਬਾ ਮੌਨਿਕਾ ਜਸੂਜਾ, ਬੀਬਾ ਸੋਨੀਆਂ ਸੇਠੀ, ਬੀਬਾ ਸ਼ੰਮੀਂ ਸੇਠੀ, ਬੀਬਾ ਬਿੰਦੀਆਂ ਸੇਠੀ ਆਦਿ ਨੇ ਭਰਵਾਂ ਸੁਵਾਗਤ ਕੀਤਾ ਅਤੇ ਝੰਡਿਆਂ ਤੇ ਚੁੰਨੀਆਂ ਚੜਾਉਣ ਦੀ ਰਸਮ ਨਿਭਾਈ। ਇਸ ਮੌਕੇ ਦੀਪਕ ਕੁਮਾਰ ਸੋਨੂੰ ਨੇ ਦੱਸਿਆ ਕਿ ਇਹ ਸੰਗਤ ਸ਼ਾਮ ਸਮੇਂ ਮਾਂ ਚਿੰਤਪੁਰਨੀ ਦੇ ਦਰਬਾਰ ਲਈ ਰਵਾਨਾ ਹੋਵੇਗੀ ਤੇ ਮਾਂ ਦੇ ਦਰਬਾਰ ’ਤੇ ਝੰਡੇ ਚੜਾਉਣ ਉਪਰੰਤ ਮਾਤਾ ਜਵਾਲਾ ਜੀ, ਮਾਤਾ ਚਾਮੁੰਡਾ ਜੀ, ਸ਼ੀਤਲਾ ਮਾਤਾ, ਕਾਂਗੜਾ ਦੇਵੀ ਅਤੇ ਬਗਲਾ ਮੁਖੀ ਆਦਿ ਦੇ ਦਰਸ਼ਨ ਕਰਕੇ ਵਾਪਿਸ ਆਵੇਗੀ। ਇਸ ਮੌਕੇ ਸੰਗਤਾਂ ਨੂੰ ਉਤਸ਼ਾਹ ਨਾਲ ਲੰਗਰ ਛਕਾਇਆ ਗਿਆ ਅਤੇ ਯਾਤਰੀ ਸੇਵਾ ਕੀਤੀ ਗਈ। ਕੁਝ ਸਮਾਂ ਆਰਾਮ ਕਰਨ ਉਪਰੰਤ ਸੰਗਤ ਮਾਂ ਦੇ ਦਰਬਾਰ ਲਈ ਰਵਾਨਾ ਹੋ ਗਈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਠੇਕੇਦਾਰ ਰੌਸ਼ਨ ਲਾਲ, ਧਰਮਪਾਲ ਨਰੂਲਾ, ਰੋਬਿਨ ਨਰੂਲਾ, ਸਨੀ ਅਰੋੜਾ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ ਨਰੂਲਾ ਅਤੇ ਅਸ਼ੋਕ ਕੁਮਾਰ ਹੈਪੀ ਨਰੂਲਾ ਆਦਿ ਵੀ ਹਾਜ਼ਰ ਸਨ।