ਵਾਰਾਨਸੀ (ਯੂ.ਪੀ.), 16 ਅਗਸਤ (ਪੀ.ਟੀ.ਆਈ.)-ਵਾਰਾਣਸੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦਾ ਲਾਇਸੈਂਸੀ ਪਿਸਤੌਲ ਅਚਾਨਕ ਚੱਲ ਗਿਆ, ਜਿਸ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਇੱਕ ਯਾਤਰੀ ਜਹਾਜ਼ ਵਿੱਚ ਲਿਜਾਣ ਲਈ ਆਪਣੇ ਹਥਿਆਰ ਦਾ ਐਲਾਨ ਕਰ ਰਿਹਾ ਸੀ, ਜਦੋਂ ਇੱਕ ਗੋਲੀ ਅਚਾਨਕ ਚੱਲ ਗਈ ਅਤੇ ਦੋ ਕਾਰਗੋ ਸਕ੍ਰੀਨਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।ਏਅਰਪੋਰਟ ਡਾਇਰੈਕਟਰ ਪੁਨੀਤ ਗੁਪਤਾ ਨੇ ਦੱਸਿਆ, “ਸਵੇਰੇ ਲਗਪਗ 9:30 ਵਜੇ, ਮੁੰਬਈ ਜਾਣ ਵਾਲੀ ਫਲਾਈਟ ਆਈ. ਐਕਸ-1810 ਵਿੱਚ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਇੱਕ ਯਾਤਰੀ ਜਹਾਜ਼ ਵਿੱਚ ਲਿਜਾਣ ਵਾਲੇ ਹਥਿਆਰ ਦਾ ਐਲਾਨ ਕਰ ਰਿਹਾ ਸੀ।”ਗੁਪਤਾ ਨੇ ਬਿਆਨ ਵਿੱਚ ਕਿਹਾ, “ਹਥਿਆਰ ਦੀ ਜਾਂਚ ਦੌਰਾਨ, ਅਚਾਨਕ ਇੱਕ ਗੋਲੀ ਚੱਲ ਗਈ, ਜਿਸ ਨਾਲ ਦੋ ਏ.ਏ.ਆਈ. ਕਾਰਗੋ ਲੌਜਿਸਟਿਕਸ ਐਂਡ ਅਲਾਇਡ ਸਰਵਿਸਿਜ਼ ਕੰਪਨੀ ਲਿਮਟਿਡ ਸਕ੍ਰੀਨਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਨਿਊ ਲਕਸ਼ਮੀ ਟਰੌਮਾ ਸੈਂਟਰ ਲਿਜਾਇਆ ਗਿਆ। ਸਥਾਨਕ ਪੁੁੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।”ਗੋਮਤੀ ਜ਼ੋਨ ਦੇ ਡੀ.ਸੀ.ਪੀ. ਵੱਲੋਂ ਜਾਰੀ ਬਿਆਨ ਅਨੁਸਾਰ, ਯਾਤਰੀ ਦੀ ਪਛਾਣ ਕਮਲੇਸ਼ ਰਾਏ ਵਜੋਂ ਹੋਈ ਹੈ, ਜੋ ਕਿ ਆਜ਼ਮਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਉਹ ਇੱਕ ਲਾਇਸੈਂਸੀ ਪਿਸਤੌਲ ਲੈ ਕੇ ਜਾ ਰਿਹਾ ਸੀ ਅਤੇ ਸੁਰੱਖਿਆ ਜਾਂਚ ਦੌਰਾਨ ਅਚਾਨਕ ਗੋਲੀ ਚੱਲ ਗਈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਮਹਿਲਾ ਸੁਰੱਖਿਆ ਕਰਮਚਾਰੀ ਦੀ ਲੱਤ ’ਤੇ ਗੋਲੀ ਲੱਗੀ ਅਤੇ ਨੇੜੇ ਖੜ੍ਹੇ ਦੂਜੇ ਵਿਅਕਤੀ ਦੇ ਅੰਗੂਠੇ ‘ਤੇ ਸੱਟ ਲੱਗੀ ਅਤੇ ਦੋਵਾਂ ਨੂੰ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਚਨਾ ਮਿਲਣ ’ਤੇ ਗੋਮਤੀ ਜ਼ੋਨ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਤੇ ਪਿੰਦਰਾ ਦੇ ਸਹਾਇਕ ਕਮਿਸ਼ਨਰ ਆਫ਼ ਪੁਲਿਸ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਵਾਰਾਨਸੀ ਹਵਾਈ ਅੱਡੇ ’ਤੇ ਅਚਾਨਕ ਪਿਸਤੌਲ ਚੱਲਣ ਨਾਲ ਦੋ ਜ਼ਖ਼ਮੀ
ਵਾਰਾਨਸੀ (ਯੂ.ਪੀ.), 16 ਅਗਸਤ (ਪੀ.ਟੀ.ਆਈ.)-ਵਾਰਾਣਸੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦਾ ਲਾਇਸੈਂਸੀ ਪਿਸਤੌਲ ਅਚਾਨਕ ਚੱਲ ਗਿਆ, ਜਿਸ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਲਾਲ ...
ਅਜੀਤ ਡੈਸਕ
17-08-2026