13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅੰਤਰਰਾਸ਼ਟਰੀ ਯੁਵਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਲੇਖ-ਰਚਨਾ ਮੁਕਾਬਲਾ ਕਰਵਾਇਆ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਕਿਸੋਰ ਸਿੱਖਿਆ ਪ੍ਰੋਗਰਾਮ ਤਹਿਤ ਅਤੇ ਅੰਤਰਰਾਸ਼ਟਰੀ ਯੁਵਕ ਦਿਵਸ-2026 ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਲੇਖ-ਰਚਨਾ ਮੁਕਾਬਲਾ ਕਰਵਾਇਆ ਗਿਆ। ਲੇਖ ਲਿਖਣ ਲਈ ਸਿਰਲੇਖ ਸੀ-ਐਚਆਈਵੀ/ਏਡਜ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਸਸਕਤ ਬਣਾਉਣਾ, ਜਾਗਰੂਕਤਾ, ਰੋਕਥਾਮ ਅਤੇ ਹਮਦਰਦੀ।

ਜੇਤੂ ਸਨਮਾਨਿਤ ਵਿਦਿਆਰਥੀਆਂ ਨਾਲ ਪ੍ਰਬੰਧਕ। ਅਜੀਤ ਤਸਵੀਰ 13-08-2026
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਕਿਸੋਰ ਸਿੱਖਿਆ ਪ੍ਰੋਗਰਾਮ ਤਹਿਤ ਅਤੇ ਅੰਤਰਰਾਸ਼ਟਰੀ ਯੁਵਕ ਦਿਵਸ-2026 ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਲੇਖ-ਰਚਨਾ ਮੁਕਾਬਲਾ ਕਰਵਾਇਆ ਗਿਆ। ਲੇਖ ਲਿਖਣ ਲਈ ਸਿਰਲੇਖ ਸੀ-ਐਚਆਈਵੀ/ਏਡਜ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਸਸਕਤ ਬਣਾਉਣਾ, ਜਾਗਰੂਕਤਾ, ਰੋਕਥਾਮ ਅਤੇ ਹਮਦਰਦੀ। ਇਸ ਮੁਕਾਬਲੇ ’ਚ ਜ਼ਿਲੇ੍ਹ ਭਰ ’ਚੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸਾਹ ਨਾਲ ਹਿੱਸਾ ਲਿਆ। ਮੁਕਾਬਲੇ ਦੀ ਜੱਜਮੈਂਟ ਡਾ. ਦਵਿੰਦਰ ਸੈਫੀ ਲੈਕਚਰਾਰ ਪੰਜਾਬੀ, ਗੁਰਪਿੰਦਰ ਕੌਰ ਲੈਕਚਰਾਰ ਬਾਇਓਲੋਜੀ ਅਤੇ ਸੁਰਿੰਦਰਪਾਲ ਸਿੰਘ ਪੰਜਾਬੀ ਮਾਸਟਰ ਨੇ ਕੀਤੀ। ਮੁਕਾਬਲੇ ਦੇ ਨਤੀਜਿਆਂ ’ਚ ਸਿਮਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਨੇ ਪਹਿਲਾ, ਇਤਿੰਦਰਜੀਤ ਕੌਰ ਸਰਕਾਰੀ ਹਾਈ ਸਕੂਲ ਹਰੀਏਵਾਲਾ ਨੇ ਦੂਜਾ, ਕਿ੍ਰਤੀ ਕੁਮਾਰੀ ਬਰਗਾੜੀ ਨੇ ਤੀਜਾ ਸਥਾਨ ਹਾਸਿਲ ਕੀਤਾ। ਹੌਸਲਾ ਵਧਾਊ ਪੁਰਸਕਾਰ ਲਵਪ੍ਰੀਤ ਕੌਰ ਰੱਤੀਰੋੜੀ-ਡੱਗੋਰੋਮਾਣਾ ਅਤੇ ਮਨਪ੍ਰੀਤ ਕੌਰ ਬਲਬੀਰ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਨੇ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਜ਼ਿਲ੍ਹਾ ਨੋਡਲ ਅਫ਼ਸਰ-ਕਮ-ਪਿ੍ਰੰਸੀਪਲ ਮਨਿੰਦਰ ਕੌਰ ਨੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ। ਪ੍ਰੋਗਰਾਮ ਦੇ ਅਖੀਰ ਵਿਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 100 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਰਿਫ਼ਰੈਸਮੈਂਟ ਵੀ ਦਿੱਤੀ ਗਈ। ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਨੇ ਕੀਤਾ।
ਪਿਛਲੀ ਖ਼ਬਰ ਸੀ.ਪੀ.ਆਈ ਵਲੋਂ ‘ਬਦਲਾਅ ਰੈਲੀ’ ਸੰਬੰਧੀ ਜਨ ਸੰਪਰਕ ਮੁਹਿੰਮ ਸ਼ੁਰੂ ਅਗਲੀ ਖ਼ਬਰ ਸਰਕਾਰੀ ਕਾਲਜ ’ਚ ਨਾਂਅ ਬਦਲ ਕੇ ਨੌਕਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਸਿਲਵਰ ਓਕਸ ਸਕੂਲ ਜੈਤੋ ਦੀ ਪ੍ਰਿੰ. ਪ੍ਰਿਅੰਕਾ ਮਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।