ਨਵੀਂ ਦਿੱਲੀ, 12 ਅਗਸਤ (ਏਜੰਸੀ)-ਖੇਡ ਮੰਤਰਾਲੇ ਨੇ ਟੇਬਲ ਟੈਨਿਸ ਆਫ ਇੰਡੀਆ (ਟੀ.ਟੀ.ਐਫ.ਆਈ.) ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਟੇਬਲ ਟੈਨਿਸ ਖੇਡ ਦੇ ਕੰਮਕਾਜ ਨੂੰ ਸੰਭਾਲਣ ਲਈ ਇਕ ਕਾਰਜਕਾਰੀ ਕਮੇਟੀ ਬਣਾਏ। ਖੇਡ ਮੰਤਰਾਲੇ ਨੇ ਟੀ.ਟੀ.ਐਫ.ਆਈ. ’ਚ ਕੰਮਕਾਜ ਨਾਲ ਜੁੜੀਆਂ ਕਮੀਆਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ। ਖੇਡ ਮੰਤਰਾਲੇ ਨੇ ਆਪਣੇ ਆਦੇਸ਼ ’ਚ ਕਿਹਾ ਕਿ ਪਹਿਲਾਂ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦਾ ਸੰਤੋਸ਼ਜਨਕ ਜਵਾਬ ਨਾ ਮਿਲਣ ਤੇ ਸਮੇਂ ’ਤੇ ਚੋਣ ਨਾ ਕਰਨ ਦੀ ਵਜ੍ਹਾ ਨਾਲ ਭਾਰਤੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਮਾਨਤਾ ਮੁਅੱਤਲ ਕੀਤੀ ਗਈ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇੰਡੀਅਨ ਉਲੰਪਿਕ ਐਸੋਸੀਏਸ਼ਨ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ ਨਾਲ ਸਲਾਹ ਕਰਕੇ ਇਕ ਅੰਤਰਿਕ ਅਥਾਰਟੀ ਪ੍ਰਣਾਲੀ ਬਣਾਉਣ ਨਾਲ ਉਚਿਤ ਕਦਮ ਚੁੱਕੇਗੀ।
ਤਾਜ਼ਾ ਖ਼ਬਰਾਂ
Free
ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੀ ਮਾਨਤਾ ਮੁਅੱਤਲ
ਨਵੀਂ ਦਿੱਲੀ, 12 ਅਗਸਤ (ਏਜੰਸੀ)-ਖੇਡ ਮੰਤਰਾਲੇ ਨੇ ਟੇਬਲ ਟੈਨਿਸ ਆਫ ਇੰਡੀਆ (ਟੀ.ਟੀ.ਐਫ.ਆਈ.) ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਟੇਬਲ ਟੈਨਿਸ ਖੇਡ ਦੇ ਕੰਮਕਾਜ ਨੂੰ ਸੰਭਾਲਣ ਲਈ ....
ਅਜੀਤ ਡੈਸਕ
13-08-2026