ਝੋਨੇ ’ਤੇ ਲੱਗ ਰਹੇ ਕੱਟਾਂ ਨੂੰ ਲੈ ਕੇ ਸ਼ੈਲਰ ਮਾਲਕਾਂ ਨੂੰ ਕੀਤਾ ਜਾ ਰਿਹਾ ਨਾਜਾਇਜ਼ ਬਦਨਾਮ- ਤਰਸੇਮ ਸੈਣੀ
* ਕਿਹਾ, ਪੰਜਾਬ ਸਰਕਾਰ ਝੋਨੇ ’ਤੇ ਲੱਗਣ ਵਾਲੇ ਕੱਟਾਂ ਦੀ ਕਰਾਵੇ ਜਾਂਚ * ਕੇਂਦਰ ਸਰਕਾਰ ਪੰਜਾਬ ਨੂੰ ਵੱਧ ਤੋਂ ਵੱਧ ਸਪੈਸ਼ਲਾਂ ਦੇਵੇ-ਗੁਰਦੀਪ ਸਿੰਘ ਚੀਮਾ
ਨਾਭਾ, 15 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਸਾਰੀਆਂ ਹੀ ਮੰਡੀਆਂ ਵਿਚ ਇਹ ਰੌਲਾ ਪੈ ਰਿਹਾ ਹੈ ਕਿ ਝੋਨੇ ਦੀ ਫਸਲ ’ਤੇ ਵੱਡੇ-ਵੱਡੇ ਕੱਟ ਲਗਾਏ ਜਾ ਰਹੇ ਹਨ ਅਤੇ ਝੋਨੇ ਦੀ ਫਸਲ ’ਤੇ ਲੱਗ ਰਹੇ ਇਨ੍ਹਾਂ ਕੱਟਾਂ ਦੇ ਨਾਮ ’ਤੇ ਸ਼ੈਲਰ ਵਾਲਿਆਂ ਨੂੰ ਨਾਜਾਇਜ਼ ਬਦਨਾਮ ਕੀਤਾ ਜਾ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਰਾਈਸ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਅਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਨਾਭਾ ਸਥਿਤ ਪ੍ਰਧਾਨ ਸਤੀਸ਼ ਕੁਮਾਰ ਭੜੋ ਦੇ ਰਾਏ ਸ਼ੈਲਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਨ
ਨਾਭਾ ਪਹੁੰਚੇ ਆਲ ਇੰਡੀਆ ਰਾਈਸ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਅਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਸਤੀਸ਼ ਕੁਮਾਰ ਭੜੋ, ਐਚ.ਐਸ. ਬੁੱਟਰ ਤੇ ਹੋਰ। ਤਸਵੀਰ : ਜਗਨਾਰ ਸਿੰਘ ਦੁਲੱਦੀ
16-11-2026
ਨਾਭਾ, 15 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਸਾਰੀਆਂ ਹੀ ਮੰਡੀਆਂ ਵਿਚ ਇਹ ਰੌਲਾ ਪੈ ਰਿਹਾ ਹੈ ਕਿ ਝੋਨੇ ਦੀ ਫਸਲ ’ਤੇ ਵੱਡੇ-ਵੱਡੇ ਕੱਟ ਲਗਾਏ ਜਾ ਰਹੇ ਹਨ ਅਤੇ ਝੋਨੇ ਦੀ ਫਸਲ ’ਤੇ ਲੱਗ ਰਹੇ ਇਨ੍ਹਾਂ ਕੱਟਾਂ ਦੇ ਨਾਮ ’ਤੇ ਸ਼ੈਲਰ ਵਾਲਿਆਂ ਨੂੰ ਨਾਜਾਇਜ਼ ਬਦਨਾਮ ਕੀਤਾ ਜਾ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਰਾਈਸ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਅਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਨਾਭਾ ਸਥਿਤ ਪ੍ਰਧਾਨ ਸਤੀਸ਼ ਕੁਮਾਰ ਭੜੋ ਦੇ ਰਾਏ ਸ਼ੈਲਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰਧਾਨ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਝੋਨੇ ਦੀ ਹੋਰ ਖਰੀਦ ਦੀ ਮੰਗ ਕੇਂਦਰ ਸਰਕਾਰ ਕੋਲੇ ਰੱਖੇ ਤਾਂ ਜੋ ਮੰਡੀਆਂ ਵਿਚ ਪਏ ਬਕਾਇਆ ਝੋਨੇ ਦੀ ਖਰੀਦ ਜਲਦ ਤੋਂ ਜਲਦ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਰ.ਓ. ਕਟਾਉਣ ਦੀ ਥਾਂ ਲਿੰਕਜ ਨੂੰ ਤਰਜੀਹ ਦੇਣ, ਕਿਉਂ ਜੋ ਇਸ ਨਾਲ ਇਕ ਤਾਂ ਸਾਰਿਆਂ ਦੇ ਬਰਾਬਰ ਝੋਨਾ ਸੈਲਰਾਂ ਵਿਚ ਸਟੋਰ ਹੋ ਜਾਵੇਗਾ ਜਿਸ ਨਾਲ ਕਿਸੇ ਵੀ ਸ਼ੈਲਰ ਵਾਲੇ ਨੂੰ ਕੋਈ ਦਿੱਕਤ ਨਹੀਂ ਆਵੇਗੀ। ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਰਨਾ ਸੂਬਿਆਂ ਦੀ ਤਰ੍ਹਾਂ ਪੰਜਾਬ ਵਿਚੋਂ ਅਨਾਜ ਦੀਆਂ ਸਪੈਸ਼ਲਾਂ ਨੂੰ ਵੱਧ ਤਰਜੀਹ ਦੇਵੇ ਤਾਂ ਜੋ ਸ਼ੈਲਰ ਮਾਲਕ 31 ਮਾਰਚ ਤੱਕ ਸ਼ੈਲਰਾਂ ਵਿਚ ਸਟੋਰ ਕੀਤੇ ਝੋਨੇ ਦਾ ਚਾਵਲ ਭੁਗਤਾਨ ਕਰ ਸਕਣ। ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਬਾਅਦ ਜੋ ਚਾਵਲ ਭਗਤਾਨ ਹੁੰਦਾ ਹੈ ਉਸ ਨਾਲ ਸ਼ੈਲਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂ ਜੋ 31 ਮਾਰਚ ਤੋਂ ਬਾਅਦ ਜਿੱਥੇ ਚਾਵਲ ਵਿਚ ਟੋਟੇ ਦੀ ਮਾਤਰਾ ਵੱਧ ਜਾਂਦੀ ਹੈ ਉੱਥੇ ਚਾਵਲ ਡਿਸਕਲਰ ਵੀ ਵਧੇਰੇ ਹੋ ਜਾਂਦਾ ਹੈ।ਦੋਵੇਂ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸ਼ੈਲਰ ਮਾਲਕ 10 ਫ਼ੀਸਦੀ ਟੁਕੜੇ ਵਾਲਾ ਚਾਵਲ ਭੁਗਤਾਨ ਕਰਨ ਦੇ ਅਸਮਰੱਥ ਹਨ, ਕਿਉਂ ਜੋ ਉਨਾਂ ਦੇ ਸ਼ੈਲਰਾਂ ਦੀ ਮਸ਼ੀਨਰੀ ਬਹੁਤ ਪੁਰਾਣੀ ਹੈ ਜਿਸ ਕਰਕੇ ਉਨ੍ਹਾਂ ਨੂੰ ਅਪਗਰੇਡ ਕਰਨ ਵਿਚ ਹਾਲੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕੇਂਦਰ ਦੇ ਅਨਾਜ ਵਿਭਾਗ ਨਾਲ ਗੱਲ ਕਰਕੇ ਮਸ਼ੀਨਾਂ ਰਾਹੀਂ ਚੌਲ ਭੁਗਤਾਨ ਕਰਨ ਤਰਜੀਹ ਦੇਣਗੇ, ਕਿਉਂ ਜੋ ਜੇਕਰ ਮਸ਼ੀਨਾਂ ਨਾਲ ਚਾਵਲ ਲੱਗੇਗਾ ਤਾਂ ਕਿਸੇ ਵੀ ਤਰ੍ਹਾਂ ਦੀ ਸ਼ੈਲਰ ਮਾਲਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਸੈਲਰ ਟ੍ਰੇਡ ਵਿਚ ਵੱਧ ਰਹੀ ਰਿਸ਼ਵਤਖੋਰੀ ਮਾਮਲੇ ਸੰਬੰਧੀ ਉਨ੍ਹਾਂ ਕਿਹਾ ਕਿ ਉਹ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਰਿਸ਼ਵਤ ਦੇਣ ਦੀ ਥਾਂ ਉਹ ਆਪਣੇ ਕੰਮ ਵਿਚ ਸੁਧਾਰ ਕਰਨ ਅਤੇ ਫਿਰ ਵੀ ਜੇਕਰ ਕੋਈ ਉਨ੍ਹਾਂ ਨੂੰ ਸ਼ੈਲਰਾਂ ਵਿਚ ਝੋਨਾ ਸਟੋਰ ਕਰਨ ਸਮੇਂ ਕਿਸੇ ਵੀ ਮਹਿਕਮੇ ਦਾ ਕੋਈ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਉਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤਾਂ ਜੋ ਰਿਸ਼ਵਤਖੋਰੀ ਨੂੰ ਨੱਥ ਪਾਈ ਜਾ ਸਕੇ। ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਚਾਵਲ ਭਗਤਾਉਣ ਦਾ ਕੰਮ ਵੀ ਸਾਫ਼ ਸੁਥਰੇ ਢੰਗ ਨਾਲ ਕੀਤਾ ਜਾਵੇ ਤਾਂ ਜੋ ਰਿਸ਼ਵਤਖੋਰੀ ਤੋਂ ਬਚਿਆ ਜਾ ਸਕੇ। ਪ੍ਰਧਾਨ ਸਤੀਸ਼ ਕੁਮਾਰ ਭੜੋ, ਸੰਗਰੂਰ, ਅਮਰਗੜ੍ਹ, ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੁੱਟਰ, ਦਰਸ਼ਨ ਅਰੋੜਾ ਅਤੇ ਸੰਜੀਵ ਸਿਲਪਾ ਨੇ ਕਿਹਾ ਕਿ ਨਾਭਾ ਦੇ ਸ਼ੈਲਰ ਮਾਲਕ ਸ਼ੁਰੂ ਤੋਂ ਹੀ ਆਲ ਇੰਡੀਆ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੇ ਨਾਲ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਨਗੇ। ਇਸ ਮੌਕੇ ਪੁਸ਼ਪਿੰਦਰ ਗੋਇਲ, ਵਿਕਾਸ ਗੋਇਲ, ਰਕੇਸ਼ ਗਰਗ, ਅਸ਼ਵਨੀ ਗੋਲਡੀ, ਸੱਤੀ ਚੌਧਰੀ, ਦੀਪੀ ਚੌਧਰੀ, ਅਭਿਨੰਦਨ ਗੋਇਲ, ਅਭੀ ਗਰਗ, ਵਿਕਰਮ ਆਦਿ ਸ਼ੈਲਰ ਮਾਲਕ ਮੌਜੂਦ ਸਨ।