ਦੋਹਾ ਕਤਰ ਵਿਖੇ ਹੋਈਆਂ ਖੇਡਾਂ ਵਿਚ ਰਾਜਪੁਰਾ ਵਾਸੀ ਅਮਨਪ੍ਰੀਤ ਨੇ ਸੋਨ ਤਗਮਾ ਜਿੱਤ ਕੇ ਲਹਿਰਾਇਆ ਤਿਰੰਗਾ
ਰਾਜਪੁਰਾ, 3 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੇ ਜੰਮਪਲ ਹੋਣਹਾਰ ਖਿਡਾਰੀ ਅਮਨਪ੍ਰੀਤ ਸਿੰਘ ਨੇ ਦੋਹਾ ਕਤਰ ਵਿਖੇ ਹੋਈਆਂ ਖੇਡਾਂ ਵਿਚ ਸ਼ੂਟਿੰਗ ਸਪੋਰਟਸ ਵਿਖੇ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਕੇ ਵਿਸ਼ਵ ਪੱਧਰ ’ਤੇ ਤਿਰੰਗਾ ਲਹਿਰਾਇਆ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਸਫਲਤਾ ਦੇ ਝੰਡੇ ਗੱਡੇ ਹਨ।
ਰਾਜਪੁਰਾ ਵਾਸੀ ਅਮਨਪ੍ਰੀਤ ਸਿੰਘ ਦੋਹਾ ਕਤਰ ਵਿਖੇ ਹੋਈਆਂ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਖ਼ੁਸ਼ੀ ਦੇ ਰੌਂਅ ਵਿਚ। ਅਜੀਤ ਤਸਵੀਰ
04-11-2026