03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬੀਬੀ ਲੂੰਬਾ ਦੇ ਪਰਿਵਾਰ ਨੇ ਕਦੇ ਘਟੀਆ ਪੱਧਰ ਦੀ ਰਾਜਨੀਤੀ ਨਹੀਂ ਕੀਤੀ-ਡੀ.ਟੀ.ਓ. ਕਰਨ ਸਿੰਘ ਅਕਾਲੀ ਦਲ ਵਲੋਂ ਲਾਏ ਦੋਸ਼ਾਂ ਦਾ ਖੰਡਨ

ਪਾਤੜਾਂ 3 ਨਵੰਬਰ (ਗੁਰਇਕਬਾਲ ਸਿੰਘ ਖਾਲਸਾ)-ਪਿਛਲੇ ਦਿਨ ਯੂਥ ਅਕਾਲੀ ਦਲ ਦੇ ਆਗੂ ਦੇ ਕਾਰੋਬਾਰ ਤੇ ਹੋਈ ਛਾਪਮਾਰੀ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਵਲੋਂ ਲਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਡੀ. ਟੀ.

ਡੀਟੀਓ ਕਰਨ ਸਿੰਘ ਅਤੇ ਹੋਰ ਆਗੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਮੌਜੂਦ ਇਲਾਕੇ ਦੇ ਸਰਪੰਚ ਅਤੇ ‘ਆਪ’ ਦੇ ਆਗ। ਤਸਵੀਰ : ਗੁਰਇਕਬਾਲ ਸਿੰਘ ਖਾਲਸਾ 04-11-2026
ਪਾਤੜਾਂ 3 ਨਵੰਬਰ (ਗੁਰਇਕਬਾਲ ਸਿੰਘ ਖਾਲਸਾ)-ਪਿਛਲੇ ਦਿਨ ਯੂਥ ਅਕਾਲੀ ਦਲ ਦੇ ਆਗੂ ਦੇ ਕਾਰੋਬਾਰ ਤੇ ਹੋਈ ਛਾਪਮਾਰੀ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਵਲੋਂ ਲਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਡੀ.ਟੀ.ਓ ਨੇ ਕਿਹਾ ਕਿ ਬੀਬੀ ਲੂੰਬਾ ਦੇ ਪਰਿਵਾਰ ਨੇ ਕਦੇ ਵੀ ਘਟੀਆ ਪੱਧਰ ਦੀ ਰਾਜਨੀਤੀ ਨਹੀਂ ਕੀਤੀ। ਉਨ੍ਹਾਂ ਆਪਣੇ ਇਕ ਸਾਥੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੇ ਘਰ ਵਿਚ ਛਾਪਮਾਰੀ ਕਰਕੇ ਪਾਵਰਕਾਮ ਦੇ ਅਧਿਕਾਰੀਆਂ ਨੇ ਉਸ ਨੂੰ 60 ਹਜ਼ਾਰ ਦਾ ਜੁਰਮਾਨਾ ਕੀਤਾ ਹੈ ਅਤੇ ਬਚਿੱਤਰ ਸਿੰਘ ਦੇ ਮੈਰਿਜ ਪੈਲੇਸ ’ਤੇ ਕੀਤੀ ਗਈ ਚੈਕਿੰਗ ਵੀ ਇਕ ਰੁਟੀਨ ਚੈਕਿੰਗ ਦਾ ਹਿੱਸਾ ਹੈ ਪਰ ਇਸ ਨੂੰ ਅਕਾਲੀ ਦਲ ਦੇ ਆਗੂਆਂ ਨੇ ਆਪਣੀ ਰਾਜਨੀਤੀ ਚਮਕਾਉਣ ਲਈ ਵਰਤਦਿਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਤੋਂ ਲਾਹਾ ਲੈਣ ਦਾ ਯਤਨ ਕੀਤਾ ਹੈ ਪਰ ਹਲਕਾ ਸੁਤਰਾਣਾ ਦੇ ਹਰ ਵਰਗ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਸਾਡੇ ’ਤੇ ਦੋਸ਼ ਲਾਉਣ ਵਾਲੇ ਪਰਿਵਾਰ ਨੇ ਕਿਸ ਤਰ੍ਹਾਂ ਸ਼ਰੇਆਮ ਨਸ਼ਾ ਵੇਚਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਕੋਲ ਅਕਾਲੀ ਦਲ ਦਾ ਵਫਾਦਾਰ ਬਣਨ ਵਾਲੇ ਹਰਿਆਉ ਪਰਿਵਾਰ ਨੇ ਹਲਕਾ ਸ਼ੁਤਰਾਣਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਦੀ ਕਦੇ ਵੀ ਮਦਦ ਨਹੀਂ ਕੀਤੀ ਸਗੋਂ ਵਿਰੋਧੀ ਪਾਰਟੀ ਦੇ ਉਮੀਦਵਾਰ ਦਾ ਪਰਦੇ ਪਿੱਛੇ ਸਮਰਥਨ ਕਰਕੇ ਇਸ ਨੇ ਪਾਰਟੀ ਉਮੀਦਵਾਰ ਨੂੰ ਹਮੇਸ਼ਾਂ ਹਰਾਇਆ ਹੈ। ਇਸ ਪਰਿਵਾਰ ਵਲੋਂ ਕੀਤੇ ਗਏ ਸਮਰਥਨ ਨੂੰ ਮੌਜੂਦਾ ਵਿਧਾਇਕ ਵੀ ਆਪਣੇ ਭਾਸ਼ਨ ਦੌਰਾਨ ਕਬੂਲ ਚੁੱਕਿਆ ਹੈ ਅਤੇ ਅਕਾਲੀ ਦਲ ਦੇ ਇਸ ਆਗੂ ਵਲੋਂ ਇਸ ਦਾ ਖੰਡਨ ਨਾ ਕੀਤੇ ਜਾਣ ’ਤੇ ਵਿਧਾਇਕ ਵਲੋਂ ਕੀਤੇ ਗਏ ਪ੍ਰਗਟਾਵੇ ’ਤੇ ਮੋਹਰ ਲੱਗ ਚੁੱਕੀ ਹੈ। ਇਸ ਮੌਕੇ ਕੁਲਦੀਪ ਸਿੰਘ ਥਿੰਦ ਸੀਨੀਅਰ ਆਗੂ ਆਮ ਆਦਮੀ ਪਾਰਟੀ, ਤਰਸੇਮ ਚੰਦ ਸਰਮਾ ਸਾਬਕਾ ਸਰਪੰਚ ਹਾਮਝੇੜ੍ਹੀ, ਤਜਿੰਦਰ ਸਿੰਘ ਤੇਜੀ ਸਾਬਕਾ ਚੇਅਰਮੈਨ, ਦਲਜੀਤ ਸਿੰਘ ਸਰਪੰਚ ਭੁਡਬੇਹ, ਗੁਰਪ੍ਰੀਤ ਸਿੰਘ ਸਰਪੰਚ ਮੰਮੀਆਂ, ਪਰਮਜੀਤ ਸਿੰਘ ਥਿੰਦ, ਭੋਲਾ ਸਿੰਘ, ਬੰਟੀ ਖਾਲਸਾ, ਕੁਲਦੀਪ ਸਿੰਘ, ਨਵੀ ਸਿੰਘ ਪੰਜਤਾਰਾ, ਗੁਰਲਾਲ ਸਿੰਘ ਸਰਪੰਚ ਬੁਰੜ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਯੂਥ ਵਿੰਗ ਦੇ ਸਟੇਟ ਸੈਕਟਰੀ ਹੈਰੀ ਮੁਖਮੇਲਪੁਰ ਨੇ ਪਿੰਡ ਮੰਡੌਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਦੀਵਾਲੀ ’ ਤੇ ਘਰ ਲਿਆਓ ਖ਼ੁਸ਼ੀਆਂ , ਰੈਡੀ - ਟੂ - ਮੂਵ ਘਰ ਦੇ ਨਾਲ ਤੁਰੰਤ ਰਜਿਸਟਰੀ ਅਤੇ ਪਜ਼ੈਸ਼ਨ - ਮੋਂਗਾ ਇਨਫ੍ਰਾਟੈਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।